ਪਿੰਡ ਬਹਿਬੋਵਾਲ ਛੱਨੀਆ ਤੋਂ ਇੱਕ 9 ਸਾਲ ਦੇ ਬੱਚੇ ਨੂੰ ਕੀਤਾ ਅਗਵਾ - A 9 year old boy was Kidnapping from village Behibowal Chhania
ਹੁਸ਼ਿਆਰਪੁਰ: ਪੰਜਾਬ ਵਿੱਚ ਜੁਰਮ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਮਨ ਵਿੱਚ ਖੌਫ਼ ਪੈਦਾ ਹੋ ਜਾਂਦਾ ਹੈ। ਅਜਿਹੀ ਹੀ ਇੱਕ ਘਟਨਾ ਪਿੰਡ ਬਹਿਬੋਵਾਲ ਛੱਨੀਆ 'ਚ ਵਾਪਰੀ। ਜਿਥੇ ਇੱਕ 9 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮੁੱਖ ਅਫਸਰ ਥਾਣਾ ਇੰਚਾਰਜ ਕੰਟਰੋਲ ਰੂਮ ਹੁਸ਼ਿਆਰਪੁਰ ਨੇ ਦੱਸਿਆ ਕਿ ਇੱਕ ਸਵੀਫ਼ਟ ਕਾਰ ਰੰਗ ਚਿੱਟਾ ਨੰਬਰ ਪਲੇਟਾਂ 'ਤੇ ਕਾਲੀ ਸਿਆਹੀ ਲੱਗੀ ਸੀ। ਇਸ ਵਿੱਚ 4 ਵਿਅਕਤੀ ਦੋ ਮੋਨੇ ਅਤੇ ਦੋ ਸਰਦਾਰ ਸਵਾਰ ਸਨ,ਉਹ ਪਿੰਡ ਬਹਿਬੋਵਾਲ ਛੱਨੀਆ(Village Behibowal Chhania) ਥਾਣਾ ਦਸੂਹਾ ਤੋਂ ਇੱਕ 9 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਦੌੜ ਗਏ ਹਨ, ਬੱਚੇ ਨੇ ਹਰੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ। ਪੁਲਿਸ ਨੇ ਨਾਕਾ ਪਾਰਟੀਆਂ ਨੂੰ ਸੂਚਿਤ ਕੀਤਾ, ਅਗਰ ਕਿਤੇ ਮਿਲਣ ਤਾਂ ਫੜ ਕੇ ਇੰਚਾਰਜ ਕੰਟਰੋਲ ਰੂਮ ਹੁਸ਼ਿਆਰਪੁਰ ਜਾਂ ਮੁੱਖ ਅਫ਼ਸਰ ਥਾਣਾ ਦਸੂਹਾ ਨੂੰ ਦੱਸਿਆ ਜਾਵੇ।