ਬਿਜਲੀ ਦਾ ਖੰਭਾ ਲਗਾਉਣ ਨੂੰ ਲੈ ਕੇ ਦੋ ਧਿਰਾਂ ਭਿੜੀਆਂ, 3 ਜ਼ਖਮੀ - amritsar news
ਅੰਮ੍ਰਿਤਸਰ ਦੇ ਪੁਲਿਸ ਥਾਣਾ ਹੇਰ ਕੰਬੋਅ ਦੇ ਖੇਤਰ ਸੋਹੀਆਂ ਖੁਰਦ ਬਟਾਲਾ ਵਿਖੇ ਬਿਜਲੀ ਦਾ ਖੰਭਾ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਤਕਰਾਰ ਬਾਜ਼ੀ ਹੋਈ। ਦੋਹਾਂ ਧਿਰਾਂ ਵਿਚਾਲੇ ਹੋਈ ਲਈ ਲੜਾਈ ਵਿੱਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਾਈ ਬਿਜਲੀ ਦਾ ਖੰਭਾ ਲਗਾਉਣ ਪਿੱਛੇ ਹੋਈ। ਖੰਭਾ ਲਗਾਉਣ ਲਈ ਪਹੁੰਚੇ ਪ੍ਰਾਈਵੇਟ ਕਰਮਚਾਰੀ ਜੈਮਲ ਸਿੰਘ ਨੇ ਕਿਹਾ ਕਿ ਅੰਗਰੇਜ਼ ਸਿੰਘ ਨੇ ਉਸ ਨੂੰ ਖੰਭਾ ਲਗਾਉਣ ਤੋਂ ਰੋਕਦੇ ਹੋਏ ਉਸ ਉੱਤੇ ਹਮਲਾ ਕਰ ਦਿੱਤਾ। ਉੱਥੇ ਹੀ ਦੂਜੀ ਧਿਰ ਦੇ ਅੰਗਰੇਜ ਸਿੰਘ ਨੇ ਕਿਹਾ ਕਿ 8 ਲੋਕਾਂ ਨਾਲ ਮਿਲ ਕਿ ਜੈਮਲ ਨੇ ਉਸ ਉੱਤੇ ਹਮਲਾ ਕਰ ਦਿੱਤਾ। ਪੁਲਿਸ ਚੋਂਕੀ ਸੋਹੀਆਂ ਦੇ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਸਿਕਾਇਤਾਂ ਆਈਆਂ ਹਨ।ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।