ਪ੍ਰਾਈਵੇਟ ਸਕੂਲ ਦੇ ਗੇਟ ਬਾਹਰ ਵੇਚਿਆ ਜਾ ਰਹੀਆਂ ਕਿਤਾਬਾਂ, ਪਿਆ ਛਾਪਾ - ਵਰਦੀਆਂ ਅਤੇ ਕਿਤਾਬਾਂ ਵਾਲੇ ਆਪਣੇ ਸਟਾਲ
ਲੁਧਿਆਣਾ: ਸਰਕਾਰ ਦੇ ਹੁਕਮਾਂ ਦਾ ਬਾਵਜੁਦ ਵੀ ਨਿੱਜੀ ਸਕੂਲਾਂ ਦੀ ਮਨ ਮਰਜ਼ੀਆਂ ਕਰਨ ਤੋਂ ਬਾਜ਼ ਨਹੀਂ ਆ ਰਹੀਆਂ ਹਨ। ਖੰਨਾ ਦੇ ਮੋਹਨਪੁਰ ਸਥਿਤ ਗ੍ਰੀਨ ਗ੍ਰੋਵ ਸਕੂਲ ਵਿਖੇ ਮਾਪਿਆਂ ਦੀ ਮੀਟਿੰਗ ਸੱਦੀ ਗਈ। ਇੱਥੇ ਸਕੂਲ ਦੇ ਬਾਹਰ ਵਰਦੀਆਂ ਅਤੇ ਕਿਤਾਬਾਂ ਵਾਲੇ ਆਪਣੇ ਸਟਾਲ ਲਗਾ ਕੇ ਮਾਪਿਆਂ ਨੂੰ ਖਾਸ ਦੁਕਾਨਾਂ ਤੋਂ ਹੀ ਸਾਮਾਨ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਨਿਯੁਕਤ ਕੀਤੇ ਪ੍ਰਿੰਸੀਪਲ ਬਲਜੀਤ ਸਿੰਘ ਵੱਲੋਂ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਕੂਲ ਬਾਹਰ ਗੈਰ ਕਾਨੂੰਨੀ ਤਰੀਕੇ ਨਾਲ ਸਟਾਲ ਲਗਾ ਕੇ ਕਿਤਾਬਾਂ ਤੇ ਵਰਦੀਆਂ ਵੇਚੀਆਂ ਜਾ ਰਹੀਆਂ ਸੀ ਜੋ ਕਿ ਗੈਰ ਕਾਨੂੰਨੀ ਹੈ। ਸਕੂਲ ਕੋਲੋਂ ਲਿਖਤੀ ਜਵਾਬ ਮੰਗਿਆ ਗਿਆ ਹੈ। ਹਾਲਾਂਕਿ ਗ੍ਰੀਨ ਗ੍ਰੋਵ ਸਕੂਲ ਦੇ ਵਾਈਸ ਪ੍ਰਿੰਸੀਪਲ ਰੋਲਿਨਡ ਨੇ ਗੈਰ ਜਿੰਮੇਦਾਰਾਨਾ ਜਵਾਬ ਦਿੰਦੇ ਹੋਏ ਕਿਹਾ ਕਿ ਸਕੂਲ ਬਾਹਰ ਜੋ ਸਟਾਲ ਲੱਗੇ ਹਨ ਉਹਨਾਂ ਬਾਰੇ ਸਕੂਲ ਮੈਨੇਜਮੈਂਟ ਨੂੰ ਕੋਈ ਜਾਣਕਾਰੀ ਨਹੀਂ ਹੈ।
Last Updated : Feb 3, 2023, 8:20 PM IST