ਰਾਬੀਆ ਨਾਮ ਦੀ ਇਕੱਲੀ ਔਰਤ ਨੇ ਭਜਾਏ ਬੀਜੇਪੀ ਵਰਕਰ, ਦੇਖੋ ਵੀਡੀਓ - ਵਿਧਾਨ ਸਭਾ ਦੀਆਂ ਚੋਣਾਂ
ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ, ਇਸ ਸੰਬੰਧੀ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵੱਲਾ ਫਲੈਟਾਂ ਦਾ ਹੈ, ਜਿਥੇ ਬੀਜੇਪੀ ਵਰਕਰਾਂ ਵੱਲੋਂ ਜਦੋਂ ਚੋਣ ਪ੍ਰਚਾਰ ਲਈ ਰੋਡ ਮੋਟਰਸਾਈਕਲਾਂ 'ਤੇ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਤਾਂ ਉਥੋਂ ਦੀ ਵਸਨੀਕ ਰਾਬੀਆਂ ਨਾਮ ਦੀ ਔਰਤ ਵੱਲੋਂ ਇੱਕਲੀ ਹੀ ਉਹਨਾਂ ਬੀਜੇਪੀ ਵਰਕਰਾਂ ਦੇ ਰੋਡ ਸ਼ੋਅ ਨੂੰ ਰੋਕ ਵਾਪਿਸ ਭਜਾਉਂਦਿਆਂ ਕਿਹਾ ਕਿ ਤੁਸੀਂ ਇਲਾਕੇ ਦੀ ਸਾਰ ਨਹੀਂ ਲਈ ਹੁਣ ਤੁਹਾਨੂੰ ਇਲਾਕੇ ਵਿੱਚ ਵਿਚਰਣ ਦਾ ਕੋਈ ਹੱਕ ਨਹੀਂ ਹੈ। ਇਸ ਮੌਕੇ ਗੱਲਬਾਤ ਕਰਦਿਆਂ ਰਾਬੀਆ ਨੇ ਦੱਸਿਆ ਕਿ ਉਹ ਵੀ ਪਾਰਟੀ ਵਰਕਰ ਹਨ, ਪਰ ਉਹਨਾਂ ਆਪਣੀ ਕਾਂਗਰਸ ਪਾਰਟੀ ਦਾ ਵੀ ਵਿਰੋਧ ਹੀ ਕੀਤਾ ਹੈ ਅਤੇ ਇਲਾਕੇ ਦੇ ਲੋਕ ਇੱਕਠੇ ਹੋ ਇੱਕ ਬੈਨਰ ਬਣਾ ਫਲੈਟਾਂ ਦੇ ਗੇਟ ਅੱਗੇ ਲਗਾਉਣ ਜਾ ਰਹੇ ਹਨ ਅਤੇ ਨਾਅਰਾ ਇਕੋ ਹੈ ਨੋ ਵਰਕ ਨੋ ਵੋਟ। ਜਿਸਦੇ ਚਲਦੇ ਅੱਜ ਬੀਜੇਪੀ ਦੇ ਰੋਡ ਸੋਅ ਨੂੰ ਵੀ ਇਸੇ ਵੜਣ ਨਹੀਂ ਦਿੱਤਾ ਗਿਆ। ਉਸਨੇ ਕਿਹਾ ਕਿ ਇਲਾਕੇ ਵਿਚ ਪਾਣੀ, ਪਾਰਕ, ਲਾਇਟ ਦਾ ਕੋਈ ਪ੍ਰਬੰਧ ਨਹੀਂ ਲੋਕ ਗੰਦਗੀ ਬਿਮਾਰੀ ਨਾਲ ਜੂਝ ਰਿਹਾ ਹਨ।
Last Updated : Feb 3, 2023, 8:11 PM IST