ਵਿਧਾਨ ਸਭਾ ਦੇ ਬਾਹਰ ਬੋਲੇ ਅਕਾਲੀ ਵਿਧਾਇਕ, ਕਿਹਾ- ਪੰਜਾਬ ਨਾਲ ਹੋਣ ਜਾ ਰਹੀ ਹੈ ਵੱਡੀ ਲੁੱਟ - ਅਕਾਲੀ ਦਲ ਦਾ ਵਿਧਾਇਕ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ (Shiromani Akali Dal MLA) ਮਨਪ੍ਰੀਤ ਸਿੰਘ ਇਯਾਲੀ ਨੇ ਕੇਂਦਰ ਸਰਕਾਰ (Central Government) ਤੇ ਪੰਜਾਬ ਦੀ ਸਾਬਕਾ ਰਹੀ ਕਾਂਗਰਸ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਚੰਡੀਗੜ੍ਹ (Chandigarh) ਨੂੰ ਪੰਜਾਬ ਤੋਂ ਖੋਹ ਕੇ ਆਪਣੇ ਅਧੀਨ ਕਰਨ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਗਿਆ ਤਾਂ ਪੰਜਾਬ ਨਾਲ ਬਹੁਤ ਵੱਡੀ ਲੁੱਟ ਹੋਵੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਕੰਮ ਲਈ ਪੰਜਾਬ ਦੀ ਸਾਬਕਾ ਰਹੀ ਕਾਂਗਰਸ ਦੀ ਸਰਕਾਰ ਨੂੰ ਪੂਰਨ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤੀਆਂ ਕਰਕੇ ਕੇਂਦਰ ਸਰਕਾਰ (Central Government) ਅਜਿਹਾ ਕਰ ਰਹੀ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਭਾਰਤ ਦੀਆਂ ਕੇਂਦਰ ਵਿੱਚ ਰਹੀਆਂ ਸਰਕਾਰਾਂ ‘ਤੇ ਪੰਜਾਬ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ।
Last Updated : Feb 3, 2023, 8:21 PM IST