ਕੁੱਤੇ ਨੂੰ ਗੁਬਾਰੇ ਨਾਲ ਉਡਾਉਣ ਦੇ ਮਾਮਲੇ ’ਚ YouTuber ਗੌਰਵ ਸ਼ਰਮਾ ਨੂੰ ਗ੍ਰਿਫਤਾਰ
ਨਵੀਂ ਦਿੱਲੀ: ਹਾਈਡ੍ਰੋਜਨ ਗੁਬਾਰਿਆਂ ਨਾਲ ਕੁੱਤੇ ਨੂੰ ਹਵਾ ’ਚ ਉਛਾਲਣਾ ਦਿੱਲੀ ਦੇ ਇੱਕ ਯੂਟੂਬਰ ਨੂੰ ਕਾਫੀ ਮਹਿੰਗਾ ਪੈ ਗਿਆ। ਇਸ ਮਾਮਲੇ ਦੇ ਮੁਲਜ਼ਮ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਗੌਰਵ ਸ਼ਰਮਾ ਨੂੰ ਹਾਈਡ੍ਰੋਜਨ ਵਾਲੇ ਗੁਬਾਰੇ ਨਾਲ ਕੁੱਤੇ ਨੂੰ ਬੰਨ੍ਹ ਕੇ ਉਛਾਲਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਯੂਟੂਬਰ ਗੌਰਵ ਸ਼ਰਮਾ ਨੇ ਕੁੱਤੇ ਦੇ ਉੱਪਰੀ ਹਿੱਸੇ ’ਚ ਕਈ ਰੰਗ ਬਿਰੰਗੇ ਗੁਬਾਰਿਆਂ ਨੂੰ ਬੰਨ੍ਹਿਆ ਅਤੇ ਫਿਰ ਉਸਨੂੰ ਥੋੜੀ ਦੂਰ ਭਜਾਇਆ ਤਾਂ ਕੁਝ ਦੂਰੀ ਤੇ ਜਾ ਕੇ ਕੁੱਤਾ ਹਵਾ ਚ ਉੱਡਣ ਲੱਗਾ ਜਿਸ ਦਾ ਵੀਡੀਓ ਬਣਾ ਕੇ ਗੌਰਵ ਨੇ ਆਪਣੇ ਚੈਨਲ ’ਤੇ ਅਪਲੋਡ ਕੀਤਾ ਸੀ। ਜਿਸ ਦੀ ਅਲੋਚਨਾ ਹੋਣ ਤੋਂ ਬਾਅਦ ਗੌਰਵ ’ਤੇ ਇਹ ਕਾਰਵਾਈ ਕੀਤੀ ਗਈ। ਮਾਮਲੇ ’ਤੇ ਸਾਉਥ ਦਿੱਲੀ ਦੇ ਐਡੀਸ਼ਨਲ ਡੀਸੀਪੀ ਹਰਸ਼ਵਰਧਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਯੂਟੂਬਰ ਗੌਰਵ ਅਤੇ ਉਸਦੀ ਮਾਂ ਦੇ ਖਿਲਾਫ ਪਸ਼ੂ ਕਰੂਰਤਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।