CAA: ਭਾਰਤੀ ਮੁਸਲਮਾਨਾਂ ਦੇ ਹੱਕ ਵਿੱਚ ਆਏ ਬਾਬਾ ਰਾਮਦੇਵ
ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਅਸੀਂ ਉਹ ਕੰਮ ਕੀਤਾ ਹੈ, ਜਿਸ ਨਾਲ ਦੇਸ਼ ਵਿਚ ਰੁਜ਼ਗਾਰ ਪੈਦਾ ਹੋ ਰਿਹਾ ਹੈ। ਜੇਕਰ ਅਸੀਂ ਕਿਸੇ ਕੰਪਨੀ ਨੂੰ ਸੰਭਾਲ ਲਿਆ ਹੈ, ਤਾਂ ਇਸਦਾ ਉਦੇਸ਼ ਰੁਜ਼ਗਾਰ ਵਧਾਉਣਾ ਹੈ। ਬਾਬੇ ਨੇ ਕਿਹਾ ਕਿ ਇਸ ਕਦਮ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਦੱਸ ਦਈਏ ਕਿ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਸੋਇਆ ਰੁਚੀ ਕੰਪਨੀ ਨੂੰ ਸੰਭਾਲ ਲਿਆ ਹੈ। ਸੀਏਏ ਦੇ ਮੁੱਦੇ 'ਤੇ ਰਾਮਦੇਵ ਨੇ ਕਿਹਾ ਕਿ ਇਸ ਦਾ ਵਿਰੋਧ ਪ੍ਰਾਯੋਜਿਤ ਹੈ। ਇਹ ਸੱਚ ਹੈ ਕਿ ਕੋਈ ਵੀ ਦੇਸ਼ ਦੇ ਮੁਸਲਮਾਨਾਂ ਨੂੰ ਬਾਹਰ ਨਹੀਂ ਕੱਢ ਸਕਦਾ ਅਤੇ ਸਰਕਾਰ ਨੇ ਉਨ੍ਹਾਂ ਵਿਰੁੱਧ ਕੋਈ ਕਾਨੂੰਨ ਨਹੀਂ ਬਣਾਇਆ ਹੈ।