ਭਾਰੀ ਮੀਂਹ ਦਾ ਕਹਿਰ, ਹਸਪਤਾਲ 'ਚ ਆਇਆ ਹੜ੍ਹ ! - ਸਿਹਤ ਸਹੂਲਤਾਂ
ਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਲਗਾਤਾਰ ਕਈ ਤਰ੍ਹਾਂ ਦੇ ਹੋਣ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਮੀਂਹ ਦਾ ਕਹਿਰ ਇਸ ਕਦਰ ਵਧ ਗਿਆ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵੀ ਮੀਂਹ ਦੀ ਝਪੇਟ ਚ ਆ ਰਹੀਆਂ ਹਨ। ਅਜਿਹਾ ਹੀ ਕੋਲਕਾਤਾ ਦੇ ਇੱਕ ਮੰਨੇ ਪ੍ਰਮੰਨੇ ਹਸਪਤਾਲ ਸਾਹਮਣੇ ਆ ਰਹੀ ਹੈ। ਇਸ ਵੀਡੀਓ ‘ਚ ਹਸਪਤਾਲ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਹਸਪਤਾਲ ਦੀਆਂ ਐਂਬੂਲੈਂਸਾਂ ਤੇ ਪੀੜਤ ਲੋਕ ਪਾਣੀ ਵਿੱਚ ਦੀ ਜਾਂਦੇ ਹੋਏ ਆਪਣੇ ਇਲਾਜ ਕਰਵਾਉਣ ਜਾਂਦੇ ਦਿਖਾਈ ਦੇ ਰਹੇ ਹਨ। ਇੱਥੇ ਵੱਡੇ ਸਵਾਲ ਦੇਸ਼ ਦੀਆਂ ਸਰਕਾਰਾਂ ਤੇ ਖੜ੍ਹੇ ਹੋ ਰਹੇ ਹਨ ਜਿਹੜੀਆਂ ਲਗਾਤਾਰ ਵਿਕਾਸ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਅਸਲ ਤਸਵੀਰਾਂ ਹਰ ਇੱਕ ਦੇ ਸਾਹਮਣੇ ਹਨ।