ਜਦ 2 ਜਹਾਜ਼ਾਂ ਦੀ ਟੱਕਰ ਨਾਲ ਹਿਲ ਗਿਆ ਸੀ ਦੇਸ਼ - ਸਾਊਦੀ ਅਰਬ ਤੇ ਕਜ਼ਾਕਿਸਤਾਨ ਦੇ ਜਹਾਜ਼ ਟੱਕਰ
12 ਨਵੰਬਰ 1996 ਦੀ ਸ਼ਾਮ ਨੂੰ ਲੋਕ ਅੱਜ ਵੀ ਯਾਦ ਕਰਦਿਆਂ ਸਹਿਮ ਜਾਂਦੇ ਹਨ। ਦਰਅਸਲ, ਚਰਖੀ ਦਾਦਰੀ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਟਿਕਾਨ ਕਲਾਂ ਅਤੇ ਸਨਸਨਵਾਲ ਨੇੜੇ ਇੱਕ ਸਾਊਦੀ ਅਰਬ ਦਾ ਮਾਲ ਜਹਾਜ਼ ਅਤੇ ਕਜ਼ਾਖਸਤਾਨ ਏਅਰ ਲਾਈਨ ਦਾ ਯਾਤਰੀ ਜਹਾਜ਼ ਆਪਸ ਵਿੱਚ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਦੇ ਨਾਲ ਅਸਮਾਨ ਵਿੱਚ ਬਿਜਲੀ ਦੀ ਚਮਕ ਉੱਠੀ ਅਤੇ ਦੋਵੇਂ ਜਹਾਜ਼ਾਂ ਵਿੱਚ ਸਵਾਰ 349 ਲੋਕਾਂ ਦੀ ਜਾਨ ਇੱਕ ਸਕਿੰਟ ਦੇ ਅੰਦਰ-ਅੰਦਰ ਅੱਗ ਦੀ ਲਪੇਟ ਵਿੱਚ ਆ ਗਈ। ਸਾਊਦੀ ਅਰਬ ਦੀ ਇੱਕ ਸੰਸਥਾ ਨੇ ਚਰਖੀ ਦਾਦਰੀ ਚ ਇੱਕ ਅਸਥਾਈ ਹਸਪਤਾਲ ਵੀ ਚਲਾਇਆ ਜਿਸ ਨੂੰ ਬਾਅਦ 'ਚ ਬੰਦ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਯਾਦ ਵਿੱਚ ਨਾ ਤਾਂ ਕੋਈ ਸਮਾਰਕ ਬਣਿਆ ਨਾ ਹੀ ਕੋਈ ਹਸਪਤਾਲ।