'ਮੌਤ ਦੇ ਵਾਰੰਟ ਵਾਪਸ ਕਰਵਾਏ ਬਿਨਾਂ ਅਸੀਂ ਇੱਥੋਂ ਨਹੀਂ ਜਾਵਾਂਗੇ' - ਕਿਸਾਨ ਸੰਗਠਨ
ਨਵੀਂ ਦਿਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਨੇ ਇੱਕ ਵਾਰ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਭੇਜਿਆ ਹੈ ਜਿਸ ਮਗਰੋਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪ੍ਰਦਰਸ਼ਨ ਦੇ ਕੋਲ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਕਿਸਾਨ ਸੰਗਠਨਾਂ ਨੇ ਬੈਠਕ ਕੀਤੀ। ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੋਈ ਠੋਸ ਪ੍ਰਸਤਾਵ ਆਉਂਦਾ ਹੈ ਤਾਂ ਹੀ ਗੱਲਬਾਤ ਦਾ ਕੋਈ ਫਾਇਦਾ ਹੈ ਜੇਕਰ ਸਰਕਾਰ ਆਪਣੀਆਂ ਪੁਰਾਣੀਆਂ ਗੱਲਾਂ ਉੱਤੇ ਹੀ ਕਾਇਮ ਰਹੀ ਤਾਂ ਉਸ ਬੈਠਕ ਦਾ ਕੋਈ ਵੀ ਸਿੱਟਾ ਨਿਕਲਣਾ ਮੁਸ਼ਕਲ ਹੈ।