ਵੇਖੋ ਵੀਡੀਓ, ਊਨਾ 'ਚ ਪਾਣੀ ਦੀ ਟੈਂਕੀ ਚੋਂ ਵਿਸ਼ਾਲ ਅਜਗਰ ਨੂੰ ਕੀਤਾ ਗਿਆ ਰੈਸਕਿਊ - ਅਜਗਰ ਨੂੰ ਕੀਤਾ ਗਿਆ ਰੈਸਕਿਊ
ਹਿਮਾਚਲ ਪ੍ਰਦੇਸ਼ : ਸੂਬੇ ਦੇ ਊਨਾ ਜ਼ਿਲ੍ਹੇ ਦੇ ਝੰਬੇਰ ਪਿੰਡ 'ਚ ਇੱਕ ਸਿੰਚਾਈ ਵਾਲੇ ਖੇਤਰ 'ਚ ਪਾਣੀ ਦੀ ਟੈਂਕੀ ਚੋਂ ਇੱਕ ਵਿਸ਼ਾਲ ਅਜਗਰ ਨੂੰ ਰੈਸਕਿਊ ਕੀਤਾ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 7 ਮਿੰਟ ਦੀ ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਗਰਮੀ ਤੋਂ ਬਚਣ ਲਈ ਇਹ ਵਿਸ਼ਾਲ ਅਜਗਰ ਪਾਣੀ ਦੀ ਟੈਂਕੀ ਦੇ ਅੰਦਰ ਆਰਾਮ ਕਰ ਰਿਹਾ ਸੀ। ਬਚਾਅ ਕਰਮੀਆਂ ਵੱਲੋਂ ਅਜਗਰ ਨੂੰ ਇੱਕ ਸੋਟੀ ਤੇ ਰੱਸੀ ਦੀ ਮਦਦ ਨਾਲ ਬੰਨ ਕੇ ਪਾਣੀ ਦੀ ਟੈਂਕੀ ਚੋਂ ਬਾਹਰ ਕੱਢਿਆ ਗਿਆ। ਸਥਾਨਕ ਲੋਕਾਂ ਦੇ ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ 'ਚ ਊਨਾ 'ਚ 41 ਡਿੱਗਰੀ ਤਾਪਮਾਨ ਸੀ, ਤੇ ਇਸੇ ਵਿਚਾਲੇ ਗਰਮੀ ਕਾਰਨ ਇਹ ਅਜਗਰ ਪਾਣੀ ਦੀ ਭਾਲ 'ਚ ਜੰਗਲ ਤੋਂ ਭੱਟਕਦਾ ਹੋਇਆ ਇਥੇ ਆ ਗਿਆ। ਰੈਸਕਿਊ ਤੋਂ ਬਾਅਦ ਅਜਗਰ ਨੂੰ ਜੰਗਲ ਵਿੱਚ ਛੱਡ ਦਿੱਤਾ ਗਿਆ ਹੈ।