ਝਾਰਖੰਡ ਚੋਣਾਂ: ਕਾਂਗਰਸੀ ਉਮੀਦਵਾਰ ਦੀ ਦਾਦਾਗਿਰੀ, ਚੋਣ ਜ਼ਬਤੇ ਦੀਆਂ ਸ਼ਰੇਆਮ ਉਡਾਇਆ ਧਜੀਆਂ - ਝਾਰਖੰਡ ਚੋਣਾਂ
ਝਾਰਖੰਡ ਵਿੱਚ ਪਹਿਲੇ ਗੇੜ ਦਾ ਮਤਦਾਨ ਜਾਰੀ ਹੈ। ਇਸ ਦੌਰਾਨ ਡਲਟੋਂਗੰਜ ਤੋਂ ਕਾਂਗਰਸੀ ਉਮੀਦਵਾਰ ਕੇ ਐਨ ਤ੍ਰਿਪਾਠੀ ਚੈਨਪੁਰ ਨੇ ਸ਼ਰੇਆਮ ਪਿਸਤੌਲ ਲੈ ਕੇ ਘੁੰਮਦੇ ਹੋਏ ਵਿਖਾਈ ਦਿੱਤੇ ਹਨ। ਰਿਪੋਰਟਾਂ ਮੁਤਾਬਕ ਪਹਿਲਾਂ ਤ੍ਰਿਪਾਠੀ ਅਤੇ ਉਸ ਦੇ ਸਮਰਥਕਾਂ 'ਤੇ ਪੱਥਰ ਸੁੱਟੇ ਗਏ ਸਨ, ਜਿਸ ਤੋਂ ਬਾਅਦ ਕੇ ਐਨ ਤ੍ਰਿਪਾਠੀ ਪਿਸਤੌਲ ਨਾਲ ਦੇਖਿਆ ਗਿਆ। ਕਥਿਤ ਤੌਰ 'ਤੇ ਭਾਜਪਾ ਉਮੀਦਵਾਰ ਆਲੋਕ ਚੌਰਸੀਆ ਦੇ ਸਮਰਥਕਾਂ ਨੇ ਤ੍ਰਿਪਾਠੀ ਨੂੰ ਬੂਥ 'ਤੇ ਜਾਣ ਤੋਂ ਰੋਕ ਦਿੱਤਾ ਜਿਸ ਤੋਂ ਬਾਅਦ ਦੋਹਾਂ ਧਿਰਾਂ ਦੇ ਸਮਰਥਕ ਆਪਸ ਵਿੱਚ ਟਕਰਾ ਗਏ। ਇਸ ਦੌਰਾਨ, ਕਾਂਗਰਸ ਉਮੀਦਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਹਥਿਆਰ ਵੀ ਕਾਬੂ ਕਰ ਲਿਆ ਗਿਆ ਹੈ।