ਉਮੀਦਵਾਰ ਨੇ ਚੋਣਾਂ ਦੌਰਾਨ ਗਲ 'ਚ ਜੁੱਤੀਆਂ ਪਾ ਮੰਗੀਆਂ ਵੋਟਾਂ, ਦੇਖੋ ਵੀਡੀਓ - ਉਮੀਦਵਾਰ ਨੇ ਚੋਣਾਂ 'ਚ ਗਲੇ ਜੁੱਤੀਆਂ ਪਾ ਮੰਗੀਆਂ ਵੋਟਾਂ
ਉੱਤਰ ਪ੍ਰਦੇਸ਼/ ਅਲੀਗੜ੍ਹ: ਅਲੀਗੜ੍ਹ ਸ਼ਹਿਰ ਸੀਟ ਤੋਂ ਆਜ਼ਾਦ ਉਮੀਦਵਾਰ ਕੇਸ਼ਵ ਦੇਵ ਗਲ ਵਿੱਚ ਜੁੱਤੀਆਂ ਦਾ ਮਾਲਾ ਪਾ ਕੇ ਘੁੰਮ ਰਹੇ ਹਨ। ਉਨ੍ਹਾ ਦਾ ਇਸ ਤਰ੍ਹਾਂ ਘੁੰਮਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ, ਉਹ ਭ੍ਰਿਸ਼ਟਾਚਾਰ ਵਿਰੋਧੀ ਸੈਨਾ ਦੇ ਵੀ ਕਰਤਾ ਧਰਤਾ ਰਹੇ ਹਨ ਅਤੇ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਵੀ ਖੋਲ੍ਹ ਚੁੱਕੇ ਹਨ। ਹੁਣ ਵਿਧਾਨ ਸਭਾ ਚੋਣਾਂ ਵਿੱਚ ਅਲੀਗੜ੍ਹ ਸ਼ਹਿਰ ਦੇ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਹਨ। ਸ਼ਿਵ ਸੈਨਾ ਨੇ ਵੀ ਪੰਡਿਤ ਕੇਸ਼ਵ ਦੇਵ ਨੂੰ ਸਮਰਥਨ ਦਿੱਤਾ ਹੈ। ਪੰਡਿਤ ਕੇਸ਼ਵ ਦੇਵ ਦਾ ਚੋਣ ਨਿਸ਼ਾਨ ਜੁੱਤੀ ਹੈ ਅਤੇ ਉਹ ਗਲੇ ਵਿੱਚ ਭਗਵੇ ਕੱਪੜੇ ਪਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਜਦੋਂ ਪੰਡਿਤ ਕੇਸ਼ਵ ਦੇਵ ਐਸਐਸਪੀ ਤੋਂ ਗਨਰ ਦੀ ਮੰਗ ਲੈ ਕੇ ਪੁਲਿਸ ਲਾਈਨ ਪੁੱਜੇ ਤਾਂ ਲੋਕ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ।