ਨਵੀਂ ਦਿੱਲੀ ਤੋਂ ਵੇਖੋ ਡਰੋਨ ਸਿੰਕ੍ਰੋਨਾਈਜ਼ੇਸ਼ਨ ਤੇ ਲਾਈਟ-ਸਾਊਂਡ ਸ਼ੋਅ ਦੀਆਂ ਮਨਮੋਹਕ ਤਸਵੀਰਾਂ - ਅਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ
ਨਵੀਂ ਦਿੱਲੀ: ਅਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਮੌਕੇ ਦੇਸ਼ ਦੇ ਬਹਾਦੁਰ ਸ਼ਹੀਦਾਂ ਨੂੰ ਕਈ ਤਰੀਕਿਆਂ ਨਾਲ ਯਾਦ ਕੀਤਾ ਜਾ ਰਿਹਾ ਹੈ। ਆਧੁਨਿਕ ਤਕਨੀਕ ਦੇ ਇਸ ਦੌਰ ਵਿੱਚ ਭਾਰਤ ਦੀ ਆਜ਼ਾਦੀ ਅਤੇ ਪ੍ਰਾਪਤੀਆਂ ਨੂੰ ਦਰਸ਼ਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰਾਜਪਥ 'ਤੇ ਹੋਣ ਵਾਲੇ ਬੀਟਿੰਗ ਰੀਟਰੀਟ ਸਮਾਰੋਹ ਦੌਰਾਨ ਇਸ ਵਾਰ ਆਜ਼ਾਦ ਭਾਰਤ 'ਚ ਪਹਿਲੀ ਵਾਰ ਡਰੋਨ ਸਿੰਕ੍ਰੋਨਾਈਜ਼ੇਸ਼ਨ ਹੋਵੇਗਾ। ਪ੍ਰੋਗਰਾਮ ਤੋਂ ਪਹਿਲਾਂ ਰਾਜਪਥ 'ਤੇ ਰਿਹਰਸਲ ਕੀਤੀ ਗਈ। ਰਿਹਰਸਲ ਦੇਖਣ ਆਏ ਲੋਕਾਂ ਨੇ ਡਰੋਨ ਸਿੰਕ੍ਰੋਨਾਈਜ਼ੇਸ਼ਨ ਅਤੇ ਲਾਈਟ-ਸਾਊਂਡ ਸ਼ੋਅ ਨੂੰ ਬੇਹਦ ਹੀ ਵਧੀਆਂ ਤਜ਼ਰਬਾ ਦੱਸਿਆ ਹੈ।