VIDEO VIRAL : ਵਿਝਿੰਜਮ 'ਚ ਕੁੱਤੇ ਦੀ ਬੇਰਿਹਮੀ ਨਾਲ ਕੁੱਟਮਾਰ , ਮੁਲਜ਼ਮ ਗ੍ਰਿਫ਼ਤਾਰ - ਤਿਰੂਵਨੰਤਪੁਰਮ
ਤਿਰੂਵਨੰਤਪੁਰਮ: ਵਿਝੀਂਜਮ ਦੇ ਅਦੀਮਲਥੁਰਾ ਵਿੱਚ ਜਾਨਵਰ 'ਤੇ ਤਸ਼ਦੱਦ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨਬਾਲਗ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਪਾਲਤੂ ਕੁੱਤੇ ਨੂੰ ਕਿਸ਼ਤੀ ਨਾਲ ਬੰਨ ਕੇ ਤੇ ਉਸ ਦੀ ਗਰਦਨ ਨੂੰ ਫਾਹਾ ਲਾ ਕੇ ਉਸ ਨਾਲ ਬੂਰੀ ਤਰ੍ਹਾਂ ਕੁਟਮਾਰ ਕੀਤੀ ਗਈ। ਜਿਸ ਕਾਰਨ ਕੁੱਤੇ ਦੀ ਮੌਤ ਹੋ ਗਈ। ਪੁਲਿਸ ਨੇ ਅਦੀਮਲਥੁਰਾ ਦੇ ਵਸਨੀਕ ਸ਼ਿਲੂਵਾਯਯਨ (20) ਤੇ ਸੁਨੀਲ (22) ਸਣੇ ਤਿੰਨ ਲੋਕਾਂ ਨੂੰ ਇਸ ਅਪਰਾਧ ਲਈ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਖਿਲਾਫ ਅਗਲੀ ਕਾਰਵਾਈ ਜਾਰੀ ਹੈ। ਬਰੂਨੋ, ਇੱਕ ਲੈਬਰਾਡੋਰ ਕੁੱਤਾ ਕ੍ਰਿਸ਼ਚੁਰਜ ਨਾਲ ਸਬੰਧਤ ਹੈ, ਜੋ ਕਿ ਅਦੀਮਲਥੁਰਾ ਦਾ ਵਸਨੀਕ ਹੈ। ਦਰਅਸਲ ਬਰੂਨੋ ਖੇਡਣ ਲਈ ਸਮੁੰਦਰੀ ਕੱਢੇ 'ਤੇ ਚੱਲਾ ਗਿਆ ਸੀ, ਜਿਸ ਕਾਰਨ ਉਸ ਨਾਲ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ। ਸੋਸ਼ਲ ਮੀਡੀਆ 'ਤੇ ਕੁੱਟਮਾਰ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਪਸ਼ੂ ਪ੍ਰੇਮੀਆਂ ਵੱਲੋਂ ਇਸ ਘਟਨਾ ਦਾ ਬੇਹਦ ਵਿਰੋਧ ਕੀਤਾ ਜਾ ਰਿਹਾ ਹੈ।