ਜਦੋਂ RPF ਮੁਲਾਜ਼ਮਾਂ ਦੀ ਮੁਸ਼ਤੈਦੀ ਨੇ ਔਰਤ ਦੀ ਬਚਾਈ ਜਾਨ.... ਵੀਡਿਓ ਹੋਈ ਵਾਇਰਲ - ਰੇਲਵੇ ਸਟੇਸ਼ਨ
ਰਾਜਸਥਾਨ: ਦੌਸਾ ਰੇਲਵੇ ਸਟੇਸ਼ਨ ਉਤੇ ਇਕ ਮਹਿਲਾ ਟਰੇਨ ਤੋਂ ਡਿੱਗਣ ਤੋਂ ਬਾਲ-ਬਾਲ ਬਚਣ ਦੀ ਵੀਡਿਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।ਇਸ ਵੀਡਿਉ ਵਿਚ ਇਕ ਮਹਿਲਾ ਆਪਣੇ ਪਰਿਵਾਰ ਦੇ ਨਾਲ ਦੌਸਾ ਰੇਲਵੇ ਸਟੇਸ਼ਨ ਉਤੇ ਜਾਂਦੀ ਹੈ। ਚੱਲਦੀ ਟਰੇਨ ਵਿਚ ਬੈਠਣ ਦਾ ਯਤਨ ਕਰ ਰਹੀ ਸੀ ਅਤੇ ਉਹ ਜਿਵੇ ਹੀ ਟਰੇਨ ਵਿਚ ਚੜ੍ਹਨ ਲੱਗਦੀ ਹੈ ਅਤੇ ਉਸਦਾ ਪੈਰ ਫਿਸਲ ਜਾਂਦਾ ਹੈ ਜਿਸ ਦੇ ਵਜ੍ਹਾ ਨਾਲ ਮਹਿਲਾ ਡਿੱਗ ਜਾਂਦੀ ਹੈ।ਇਸ ਮੌਕੇ ਆਰਪੀਐਫ ਦੇ ਜਵਾਨਾਂ ਨੇ ਵੇਖਦੇ ਸਾਰ ਹੀ ਮਹਿਲਾ ਦੀ ਜਾਨ ਬਚਾਈ।ਘਟਨਾ ਦੇ ਸਮੇਂ ਵਿਚ ਜੇਕਰ ਆਰਪੀਐਫ ਦੇ ਜਵਾਨ ਮੌਕੇ ਉਤੇ ਨਹੀਂ ਹੁੰਦੇ ਤਾਂ ਮਹਿਲਾ ਦੀ ਜਾਨ ਬਚਾਉਣਾ ਮੁਸ਼ਕਿਲ ਸੀ।ਇਹ ਮਾਮਲਾ ਐਤਵਾਰ ਦੀ ਰਾਤ ਦਾ ਹੈ।