ਉਤਰਾਖੰਡ: ਭਿਆਨਕ ਹੜ੍ਹ ਕਾਰਨ ਹੋਈ ਤਬਾਹੀ ਦੀ ਵੇਖੋ ਵੀਡੀਓ - ਜੋਸ਼ੀਮਠ ਨੇੜੇ ਤਪੋਵਨ
ਉਤਰਾਖੰਡ: ਐਤਵਾਰ 7 ਫਰਵਰੀ 2021 ਦਾ ਦਿਨ ਚਮੋਲੀ ਵਿਖੇ ਇੱਕ ਤਬਾਹੀ ਦੇ ਦਿਨ ਵਜੋਂ ਚੱੜਿਆ। ਰਿਸ਼ੀ ਗੰਗਾ ਨਦੀ ਵਿੱਚ ਗਲੇਸ਼ੀਅਰ ਦੇ ਟੁੱਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਈਟੀਵੀ ਭਾਰਤ ਕੋਲ ਇੱਕ ਰੂਹ ਕੰਬਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜੋਸ਼ੀਮੱਠ ਨੇੜੇ ਤਪੋਵਨ ਵਿੱਚ ਐਨਟੀਪੀਸੀ ਡੈਮ ਦੇ ਉੱਪਰ ਕੰਮ ਕਰ ਰਹੇ ਮਜ਼ਦੂਰ ਤਿਨਕਿਆਂ ਵਾਂਗ ਹੜ੍ਹ ਨਾਲ ਵਹਿ ਗਏ ਸਨ। ਜਾਨਾਂ ਬਚਾਉਣ ਲਈ ਰੈਸਕਿਊ ਚੌਥੇ ਦਿਨ ਵੀ ਜਾਰੀ ਹੈ। 600 ਤੋਂ ਵੱਧ ਲੋਕ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਇਸ ਆਪਦਾ ਵਿੱਚ ਹੁਣ ਤੱਕ 32 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ 174 ਲੋਕ ਅਜੇ ਵੀ ਲਾਪਤਾ ਹਨ।