ਲੋਕਾਂ ਦੀ ਅੰਧਭਗਤੀ ! ਮੋਦੀ ਨੂੰ ਬਣਾਇਆ ਬਾਬਾ, ਲਗਾਏ ਜੈ ਬਾਬਾ ਮੋਦੀ ਦੇ ਨਾਅਰੇ ! - ਐਨਸੀਪੀ ਕਾਰਜਕਰਤਾਵਾਂ
ਮੁੰਬਈ: ਦੇਸ਼ ਚ ਵਧਦੀ ਮਹਿੰਗਾਈ ਦੇ ਖਿਲਾਫ ਮਹਾਰਾਸ਼ਟਰ ਦੇ ਮੁੰਬਈ ਚ ਐਨਸੀਪੀ ਕਾਰਜਕਰਤਾਵਾਂ ਨੇ ਅੱਜ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਐਨਸੀਪੀ ਮਹਿਲਾ ਆਗੂ ਮਮਤਾ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਤਸਵੀਰ ਦੀ ਪੂਜਾ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਫੋਟੋ ਦੇ ਸਾਹਮਣੇ ਸਾਰਿਆ ਦੇ ਸੰਕਟ ਹਟਾਓ, ਸਾਰਿਆਂ ਦੇ ਚੰਗੇ ਦਿਨ ਲਿਆਓ, ਜੈ ਮੋਦੀ ਬਾਬਾ ਕਹਿ ਕੇ ਵਿਅੰਗਮਈ ਆਰਤੀ ਵੀ ਕੀਤੀ। ਮਹਿੰਗਾਈ ਦਾ ਵਿਰੋਧ ਕਰਦਿਆਂ ਮਮਤਾ ਸ਼ਰਮਾ ਨੇ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹਮੇਸ਼ਾ ਮਹਿੰਗਾਈ ਘਟਾਉਣ ਦੀ ਗੱਲ ਕੀਤੀ ਸੀ। ਉਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਇਹ ਨਾਅਰਾ ਦਿੱਤਾ ਸੀ ਕਿ ਸਾਰਿਆਂ ਦੇ ਚੰਗੇ ਦਿਨ ਆਉਣਗੇ। ਪਰ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹ ਆਪਣੇ ਵਾਅਦਿਆ ਨੂੰ ਭੁੱਲ ਚੁੱਕੇ ਹਨ। ਇਸੇ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਉਨ੍ਹਾਂ ਦੀ ਪੂਜਾ ਕੀਤੀ ਗਈ ਅਤੇ ਆਰਤੀ ਕੀਤੀ ਗਈ।