ਸ਼ਾਤੀ ਨਾਲ ਪਰੇਡ ਕਰਨ ਲਈ ਸਾਨੂੰ ਰਿੰਗ ਰੋਡ 'ਤੇ ਮਾਰਚ ਕਰਨ ਦਾ ਦਵੋ ਮੌਕਾ - ਦਿੱਲੀ ਦੇ ਰਿੰਗ ਰੋਡ ਉੱਤੇ ਆਪਣਾ ਸ਼ਾਤੀ ਪੂਰਵਕ ਮਾਰਚ ਕੱਢਣਗੇ
ਨਵੀਂ ਦਿੱਲੀ: ਸਿੰਘੂ ਬਾਰਡਰ ਉੱਤੇ ਕਿਸਾਨ ਅੱਜ ਟਰੈਕਟਰ ਪਰੇਡ ਲਈ ਤਿਆਰ ਹੋ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਕਮੇਟੀ ਜਿਸ ਦਾ ਨਾਂਅ ਅਖਿਲ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਉਹ ਪੁਲਿਸ ਵੱਲੋਂ ਦਿੱਤੇ ਗਏ ਰੂਟ ਉੱਤੇ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਦਿੱਲੀ ਦੇ ਰਿੰਗ ਰੋਡ ਉੱਤੇ ਆਪਣਾ ਸ਼ਾਤੀ ਪੂਰਵਕ ਮਾਰਚ ਕੱਢਣਗੇ ਅਤੇ ਵਾਪਸ ਆਪਣੇ ਧਰਨੇ ਵਾਲੀ ਥਾਂ ਉੱਤੇ ਆਉਣਗੇ, ਜਦਕਿ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਰਿੰਗ ਰੋਡ ਉੱਤੇ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾਵੇਗਾ। ਤੈਅ ਰੂਟ ਤੋਂ ਦੂਜੀ ਪਾਸੇ ਜੇਕਰ ਕੋਈ ਜਾਂਦਾ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਰਾਤ ਵਿੱਚ ਇਸ ਕਮੇਟੀ ਦੇ ਮੰਚ ਉੱਤੇ ਵੱਡੀ ਗਿਣਤੀ ਵਿੱਚ ਨੌਜਵਾਨ ਆ ਗਏ ਅਤੇ ਉਨ੍ਹਾਂ ਦੀ ਮੰਗ ਸੀ ਕਿ ਉਹ ਤੈਅ ਰੂਟ ਦੀ ਬਜਾਏ ਰਿੰਗ ਰੋਡ ਉੱਤੇ ਆਪਣਾ ਮਾਰਚ ਕੱਢਣਗੇ।
Last Updated : Jan 26, 2021, 11:27 AM IST