ਫੋਟੋਗ੍ਰਾਫਰ ਨੇ ਨਹਿਰ 'ਚ ਮਾਰੀ ਛਾਲ, ਦੇਖੋ ਅੱਗੇ ਕੀ ਹੋਇਆ - canal
ਮੁੰਬਈ: ਇੱਕ ਮਹਿਲਾ ਦੀ ਸਤੁੰਲਨ ਵਿਗੜਨ ਕਾਰਨ ਉਹ ਮੁੰਬਈ ਦੇ ਗੇਟਵੇ ਆਫ ਇੰਡੀਆ ਦੇ ਸਮੁੰਦਰ ਵਿੱਚ ਡਿੱਗ ਗਈ। ਜਿਸ ਨੂੰ ਇੱਕ ਫੋਟੋਗ੍ਰਾਫਰ ਨੇ ਬਚਾਇਆ। 50 ਸਾਲਾ ਵਿਅਕਤੀ ਨੇ ਉਸ ਔਰਤ ਦੀ ਜ਼ਿੰਦਗੀ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਇਹ ਆਦਮੀ ਪੇਸ਼ੇ ਵੱਜੋਂ ਗੇਟਵੇ ਆਫ ਇੰਡੀਆ ’ਤੇ ਫੋਟੋਗ੍ਰਾਫੀ ਕਰਦਾ ਹੈ ਜਿਸ ਦਾ ਨਾਮ ਗਲੀਬਚੰਦ ਗੋਂਡ ਹੈ। ਉਸਨੇ ਪਾਣੀ ਵਿੱਚ ਛਾਲ ਲਗਾ ਕੇ ਇਕ ਰੱਸੇ ਅਤੇ ਟਿਊਬ ਦੀ ਮਦਦ ਨਾਲ ਔਰਤ ਦੀ ਜਾਨ ਬਚਾਈ।