ਬਸ ਇੱਕ ਸੈਕਿੰਡ ਨਾਲ ਬਚੀ ਕੁੜੀ, ਨਹੀਂ ਤਾਂ ਹੋ ਜਾਂਦਾ ਕਾਰਾ ! - ਬਚ ਗਈ ਕੁੜੀ
ਹੈਦਰਾਬਾਦ: ਅਕਸਰ ਹੀ ਸੋਸ਼ਲ ਮੀਡੀਆ 'ਤੇ ਕੁਝ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਹਨ ਜੋ ਬਹੁਤ ਹੀ ਹੈਰਾਨੀ ਭਰੇ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਇੱਕ ਲੜਕੀ ਪਾਣੀ ਦੇ ਵਿੱਚ ਮਗਰਮੱਛ ਨਾਲ ਬੈਠੀ ਦਿਖਾਈ ਦਿੰਦੀ ਹੈ ਜੋ ਉਸ ਨਾਲ ਸ਼ਰਾਰਤਾਂ ਕਰਦੀ ਨਜ਼ਰ ਆਉਂਦੀ ਹੈ। ਮੱਗਰਮੱਛ ਪਾਣੀ ਵਿੱਚ ਮੂੰਹ ਖੋਲ ਕੇ ਪਿਆ ਹੈ ਅਤੇ ਕੁੜੀ ਸ਼ਰਾਰਤ ਨਾਲ ਉਸਦੇ ਮੂੰਹ ਵਿੱਚ ਹੱਥ ਪਾਉਂਦੀ ਹੈ ਅਤੇ ਉਸਦੇ ਹੱਥ ਪਾਉਂਣ ਤੇ ਤੁਰੰਤ ਬਾਅਦ ਹੀ ਮੱਗਰਮੱਛ ਆਪਣਾ ਮੂੰਹ ਬੰਦ ਕਰਨ ਲੱਗਦਾ ਹੈ ਤੇ ਕੁੜੀ ਇੱਕਦੱਮ ਹੱਥ ਬਾਹਰ ਕਰ ਲੈਂਦੀ ਹੈ ਅਤੇ ਡਰ ਦੇ ਮਾਰੇ ਉੱਚੀ ਚੀਕਦੀ ਹੈ। ਵੀਡੀਓ ਵਿੱਚ ਹੋਰ ਲੋਕਾਂ ਦੀਆਂ ਵੀ ਅਵਾਜਾਂ ਸੁਣਾਈ ਦਿੰਦੀਆਂ ਹਨ।