470 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਪ੍ਰਦਰਸ਼ਨ 'ਚ ਪਹੁੰਚਿਆ ਤਰਨ ਤਾਰਨ ਦਾ ਮਜ਼ਦੂਰ - ਖੇਤੀਬਾੜੀ ਕਾਨੂੰਨਾਂ ਦੇ ਵਿਰੋਧ
ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਵਿੱਚ ਦਿੱਲੀ ਹਰਿਆਣਾ ਅਤੇ ਦਿੱਲੀ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ 'ਤੇ ਪਹੁੰਚ ਰਹੇ ਹਨ। ਉੱਥੇ ਹੀ ਇੱਕ ਖੇਤ ਮਜ਼ਦੂਰ ਦਿਲਬਾਗ ਸਿੰਘ ਵੀ ਹਨ ਜੋ ਕਿ 3 ਦਿਨਾਂ ਵਿੱਚ 470 ਕਿਲੋਮੀਟਰ ਸਾਈਕਲ ਚਲਾ ਕੇ ਇਸ ਪ੍ਰਦਰਸ਼ਨ 'ਚ ਪਹੁੰਚੇ। ਲਗਭਗ 50 ਸਾਲਾ ਦਿਲਬਾਗ ਸਿੰਘ ਖੇਤਾਂ ਵਿੱਚ ਮਜ਼ਦੂਰ ਹਨ ਅਤੇ ਇਸ ਸੰਘਰਸ਼ ਲਈ ਉਨ੍ਹਾਂ ਕੋਲ ਸਿਰਫ 100 ਰੁਪਏ ਸਨ ਜੋ ਉਨ੍ਹਾਂ ਕਿਸਾਨਾਂ ਨੂੰ ਦਾਨ ਕਰ ਦਿੱਤੇ ਹਨ। ਦਿਲਬਾਗ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਉਣ ਵਾਲੀ ਪੀੜ੍ਹੀ ਇਹ ਨਾ ਸਮਝੇ ਕਿ ਉਨ੍ਹਾਂ ਦੇ ਬਜ਼ੁਰਗ ਕਮਜ਼ੋਰ ਸਨ ਜਾਂ ਉਨ੍ਹਾਂ ਦੇ ਹੱਕਾਂ ਲਈ ਲੜ ਨਹੀਂ ਸਕੇ। ਇਸ ਲਈ, ਉਹ ਸਾਈਕਲ ਚਲਾ ਕੇ ਇਸ ਸੰਘਰਸ਼ ਵਿੱਚ ਆ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਹਨ।