ਅੰਧ ਵਿਸ਼ਵਾਸ! ਕੁੜੀ ਗਈ ਬਾਬੇ ਕੋਲ, ਬਾਬੇ ਨੇ ਲਪੇਟ ਦਿੱਤਾ ਸੱਪ ਨਾਲ, ਦੇਖੋ ਵੀਡੀਓ - ਸੱਪ
ਹੈਦਰਾਬਾਦ: ਬੇਸ਼ੱਕ ਸਾਡਾ ਸਮਾਜ ਬਹੁਤ ਹੀ ਅੱਗੇ ਵੱਧ ਚੁੱਕਿਆ ਹੈ ਪਰ ਨਿਗਾਹ ਮਾਰਨ ਤੇ ਪਤਾ ਲੱਗਦਾ ਹੈ ਕਿ ਅੱਜ ਵੀ ਸਾਡੇ ਸਮਾਜ ਅੰਦਰ ਅੰਧ ਵਿਸ਼ਵਾਸ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਜਿਸ ਦੀਆਂ ਖਬਰਾਂ ਸਾਨੂੰ ਹਮੇਸ਼ਾਂ ਹੀ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕੁੜੀ ਕਿਸੇ ਬਾਬੇ ਦੇ ਕੋਲ ਬੈਠੀ ਦਿਖਾਈ ਦੇ ਰਹੀ ਹੈ। ਉਸਦੇ ਗਲ੍ਹੇ ਵਿੱਚ ਇੱਕ ਸੱਪ ਲਪੇਟੇ ਪਾ ਰਿਹਾ ਜਿਸਨੂੰ ਦੇਖ ਕੇ ਕੁੜੀ ਘਬਰਾ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।