ਰਾਜਸਥਾਨ 'ਚ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਭਾਰੀ ਇਕੱਠ, ਪੰਜਾਬ 'ਚ ਕੀ ਹੋਵੇਗਾ ਹਾਲ? - rajasthan
ਅਜਮੇਰ: ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਰਾਜਸਥਾਨ ਦੇ ਅਜਮੇਰ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਭਾਜਪਾ ਉਮੀਦਵਾਰ ਭਾਗੀਦਾਰ ਚੌਧਰੀ ਦੇ ਸਮਰਥਨ 'ਚ ਜਨਤਾ ਤੋਂ ਵੋਟ ਦੀ ਅਪੀਲ ਕੀਤੀ। ਅਜਮੇਰ 'ਚ ਵੱਡੀ ਗਿਣਤੀ ਵਿੱਚ ਲੋਕ ਸੰਨੀ ਦਿਓਲ ਨੂੰ ਵੇਖਣ ਲਈ ਆਏ। ਇਹ ਰੋਡ ਸ਼ੋਅ ਸਵੇਰੇ ਰਾਜਾ ਸਾਇਕਲ ਚੌਂਕ ਤੋਂ ਸ਼ੁਰੂ ਕੀਤਾ ਗਿਆ। ਇਹ ਰੋਡ ਸ਼ੋਅ ਬਾਕੀ ਥਾਵਾਂ ਤੋਂ ਹੁੰਦਾ ਹੋਇਆ ਨਵਾਂ ਬਜ਼ਾਰ ਪੁੱਜਾ।