ਰੋਪੜ ਜੇਲ੍ਹ 'ਚ ਬੰਦ ਸ਼ਿਵ ਸੈਨਾ ਆਗੂ ਨੂੰ ਹੋਇਆ ਕਰੋਨਾ - ropar news
ਰੂਪਨਗਰ: ਜ਼ਿਲ੍ਹੇ ਵਿੱਚ ਕੋਰੋਨਾ ਪੌਜ਼ੀਟਿਵ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 2 ਮਰੀਜ਼ ਤੰਦਰੁਸਤ ਹੋ ਕੇ ਘਰ ਪਰਤ ਆਏ ਹਨ ਤੇ ਜ਼ਿਲ੍ਹੇ ਦੇ ਵਿੱਚ ਕੋਰੋਨਾ ਐਕਟਿਵ ਮਰੀਜਾਂ ਦੀ ਗਿਣਤੀ 50 ਹੋ ਗਈ ਹੈ। ਨਵੇਂ ਮਰੀਜ਼ਾਂ ਵਿੱਚ 56 ਸਾਲਾ ਪੰਜਾਬ ਸ਼ਿਵ ਸੈਨਾ (ਟਕਸਾਲੀ) ਪ੍ਰਧਾਨ ਸੁਧੀਰ ਸੂਰੀ ਵੀ ਸ਼ਾਮਲ ਹੈ। ਇਸ ਨੂੰ ਪੰਜਾਬ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਬਾਰੇ ਗਲ਼ਤ ਟਿੱਪਣੀ ਕਰਨ ਦੇ ਦੋਸ਼ ਹੇਠ ਪਿਛਲੇ ਦਿਨੀਂ ਇੰਦੋਰ ਤੋਂ ਗ੍ਰਿਫ਼ਤਾਰ ਕਰਕੇ ਰੂਪਨਗਰ ਜੇਲ੍ਹ ਵਿੱਚ ਰੱਖਿਆ ਹੋਇਆ ਸੀ।