ਮਰਿਆ ਵੀ ਇਨਸਾਨ, ਤੇ ਮਰੀ ਵੀ ਇਨਸਾਨੀਅਤ: ਸਿਰਸਾ - ਮਨਜਿੰਦਰ ਸਿੰਘ ਸਿਰਸਾ
ਦਿੱਲੀ ਵਿੱਚ ਹਿੰਸਾ ਕਾਰਨ ਕਈਆਂ ਦੀ ਮੌਤ ਹੋਈ ਹੈ। ਕਈ ਲੋਕ ਕੈਂਡਲ ਮਾਰਚ ਕੱਢ ਰਹੇ ਹਨ ਤੇ ਕਈ ਲੋਕ ਪ੍ਰਦਰਸ਼ਨ ਕਰ ਸ਼ਾਂਤੀ ਦੀ ਅਪੀਲ ਕਰ ਰਹੇ ਹਨ। ਇਸ ਮੁਸ਼ਕਲ ਸਮੇਂ ਵਿੱਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਕੀਤੀ ਗਈ ਤਾਂ ਜੋ ਦਿੱਲੀ ਵਿੱਚ ਸ਼ਾਂਤੀ ਬਹਾਲ ਹੋ ਸਕੇ। ਇਸ ਤੋਂ ਇਲਾਵਾ ਗੁਰਦੁਆਰਾ ਕਮੇਟੀ ਵੱਲੋਂ ਰਾਹਤ ਕੈਂਪ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਿੱਲੀ ਵਿੱਚ ਸ਼ਾਂਤੀ ਬਹਾਲ ਕਰਨ ਲਈ ਕੀਤੀ ਵਿਸ਼ੇਸ਼ ਅਰਦਾਸ ਬਾਰੇ ਬੋਲਦਿਆਂ ਅਕਾਲੀ ਦਲ ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਰ ਸਿੱਖ ਮਨੁੱਖਤਾ ਨੂੰ ਸਰਵ ਵਿਆਪਕ ਮੰਨਦਾ ਹੈ। ਇਹ ਅਰਦਾਸ ਨਫ਼ਰਤ ਨੂੰ ਸ਼ਾਂਤ ਕਰਨ ਲਈ ਕੀਤੀ ਗਈ ਹੈ। ਇਹ ਅਰਦਾਸ ਉਨ੍ਹਾਂ ਲਈ ਹੈ ਜੋ ਇਸ ਹਿੰਸਾ ਦੌਰਾਨ ਮਰ ਚੁੱਕੇ ਹਨ ਅਤੇ ਜੋ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
Last Updated : Feb 27, 2020, 1:45 AM IST