ਮੌਤ ਮਾਮਲੇ 'ਚ ਬੋਲਿਆ ਭਰਾ, ਹਿੰਦੁਸਤਾਨ ਦੀ ਗੱਲ ਕਰਨਾ ਗੁਨਾਹ
ਸ੍ਰੀਨਗਰ: ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਵਿੱਚ ਦੀਪਕ ਨਾਮ ਦਾ ਅਧਿਆਪਕ ਦੇ ਭਰਾ ਦਾ ਕਹਿਣਾ ਹੈ ਕਿ ਇਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹਾਂ ਕਿਉਂਕਿ ਅਸੀਂ ਹਿੰਦੂਸਤਾਨ ਦਾ ਝੰਡਾ ਚੁੱਕਦੇ ਹਾਂ ਅਤੇ ਹਿੰਦੂਸਤਾਨ ਦੇ ਨਾਅਰੇ ਲਗਾਉਂਦੇ ਹਾਂ। ਉਨ੍ਹਾਂ ਕਿਹਾ ਕਿ ਉੱਥੋਂ ਦੇ ਲੋਕ ਕਾਇਰ ਹਨ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਵੀ ਇੱਕ ਗੁਨਾਹ ਹੈ। ਜਿਸ ਦੇ ਕਾਰਨ ਅੱਜ ਸਾਡੇ ਭੈਣ ਭਰਾਵਾਂ ਨੂੰ ਸਜਾ ਮਿਲੀ। ਉਨ੍ਹਾਂ ਕਿਹਾ ਕਿ ਉਥੋਂ ਦੇ ਸਕੂਲ ਦੇ ਅਧਿਆਪਕ ਅਤੇ ਉਥੋਂ ਦੇ ਲੋਕਾਂ ਦੇ ਸਾਹਮਣੇ ਇਹ ਸਭ ਕੁਝ ਹੋਇਆ ਹੈ ਅਤੇ ਫਿਰ ਵੀ ਉਨ੍ਹਾਂ ਨੇ ਕੁਝ ਨਹੀਂ ਬੋਲਿਆ ਅਤੇ ਨਾ ਹੀ ਕਦੇ ਕੁਧ ਬੋਲ ਸਕਦੇ ਹਨ। ਇਸ ਕਰਕੇ ਉਹ ਸਾਰੇ ਹੀ ਇਨ੍ਹਾਂ ਦੀਆਂ ਮੌਤਾਂ ਦੇ ਜ਼ਿੰਮੇਵਾਰ ਹਨ।