ਅੰਮ੍ਰਿਤਸਰ-ਫ਼ਿਰੋਜ਼ਪੁਰ ਰੇਲਵੇ ਲਿੰਕ ਦੇ ਨਿਰਮਾਣ ਲਈ ਰਾਜ ਸਭਾ 'ਚ ਬੋਲੇ ਸ਼ਵੇਤ ਮਲਿਕ - shwet malik in rajyasabha
ਬੀਜੇਪੀ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਤ ਨੇ ਰਾਜ ਸਭਾ ਵਿੱਚ ਅੰਮ੍ਰਿਤਸਰ-ਫ਼ਿਰੋਜ਼ਪੁਰ ਰੇਲਵੇ ਲਾਈਨ ਬਣਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਰੇਲਵੇ ਲਿੰਕ ਨਾਲ ਪੰਜਾਬ ਪੰਜ ਰਾਜਾਂ ਨਾਲ ਜੁੜਦਾ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਰੇਲਵੇ ਲਿੰਕ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੇ ਸਫ਼ਰ ਵਿੱਚ 5 ਘੰਟੇ ਦੀ ਕਟੌਤੀ ਹੋ ਜਾਵੇਗੀ।