ਕਠੂਆ ਜਬਰ ਜ਼ਨਾਹ ਤੇ ਕਤਲ ਮਾਮਲੇ 'ਚ ਦੋਸ਼ੀ ਸਾਂਝੀ ਰਾਮ ਦੀ ਪੈਰੋਲ ਅਰਜ਼ੀ ਖ਼ਾਰਜ - ਸਾਬਕਾ ਪਿੰਡ ਮੁਖੀ ਸਾਂਝੀ ਰਾਮ
ਚੰਡੀਗੜ੍ਹ: ਜੰਮੂ ਦੇ ਜ਼ਿਲ੍ਹਾ ਕਠੂਆ ਵਿੱਚ 8 ਸਾਲਾਂ ਬੱਚੀ ਨਾਲ ਜਬਰ ਜ਼ਨਾਹ ਕਰਨ ਤੇ ਫਿਰ ਉਸ ਦੇ ਕਤਲ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਪਿੰਡ ਮੁਖੀ ਸਾਂਝੀ ਰਾਮ ਦੀ ਪੈਰੋਲ ਦੀ ਮੰਗ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਦੋਸ਼ੀ ਸਾਂਝੀ ਰਾਮ ਨੇ ਆਪਣੇ ਮੁੰਡੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਛੁੱਟੀ ਦੇਣ ਦੀ ਮੰਗ ਕੀਤੀ ਸੀ,ਪਰ ਅਦਾਲਤ ਨੇ ਇਸ ਨੂੰ ਖ਼ਾਰਜ ਕਰ ਦਿੱਤਾ ਹੈ। ਜਸਟਿਸ ਮੁਰਲੀਧਰ ਅਤੇ ਜਸਟਿਸ ਅਵਨੀਸ਼ ਝਿੰਗਣ ਦੀ ਡਿਵੀਜ਼ਨ ਨੇ ਜੰਮੂ ਕਰਾਇਮ ਬਰਾਂਚ ਦੇ ਐਸਐਸਪੀ ਦੀ ਰਿਪੋਰਟ ਦੇ ਮੱਦੇਨਜ਼ਰ ਪੈਰੋਲ ਦੀ ਮੰਗ ਨੂੰ ਖ਼ਾਰਜ ਕੀਤਾ ਹੈ। ਐਸਐਸਪੀ ਵੱਲੋਂ ਹਾਈਕੋਰਟ ਵਿੱਚ ਰਿਪੋਰਟ ਦਾਇਰ ਕਰ ਕਿਹਾ ਗਿਆ ਸੀ ਕਿ ਜੇ ਸਾਂਝੀ ਰਾਮ ਨੂੰ ਪੈਰੋਲ ਮਿਲਦੀ ਹੈ ਤਾਂ ਇਲਾਕੇ ਵਿੱਚ ਦੰਗੇ ਅਤੇ ਵਿਰੋਧ ਪ੍ਰਦਰਸ਼ਨ ਦੀ ਸੰਭਾਵਨਾ ਹੈ।