ਸਾਧਵੀ ਪ੍ਰੱਗਿਆ ਨੇ ਸੰਸਦ 'ਚ ਮੰਗੀ ਮੁਆਫ਼ੀ - ਸਾਧਵੀ ਪ੍ਰੱਗਿਆ
ਬੀਜੇਪੀ ਦੀ ਸਾਂਸਦ ਸਾਧਵੀ ਪ੍ਰੱਗਿਆ ਬੀਤੇ ਦਿਨੀਂ ਆਪਣੇ ਸੰਸਦ 'ਚ ਦਿੱਤੇ ਬਿਆਨ ਕਰਕੇ ਵਿਵਾਦਾਂ ਵਿੱਚ ਆ ਗਈ ਸੀ। ਅੱਜ ਸੰਸਦ ਵਿੱਚ ਸਾਧਵੀ ਪ੍ਰੱਗਿਆ ਨੇ ਆਪਣੇ ਵਿਵਾਦਿਤ ਬਿਆਨ ਦੀ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਤੇ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਉਹ ਉਸ ਲਈ ਮੁਆਫ਼ੀ ਮੰਗਦੀ ਹੈ।