ਸਚਿਨ ਨੇ ਪੂਰਾ ਕੀਤਾ ਯੂਵੀ ਦਾ ਚੈਲੇਂਜ - sachin tendulkar
ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੇ ਦੌਰਾਨ ਸਾਰੀਆਂ ਖੇਡ ਗਤੀਵਿਧੀਆਂ ਇਸ ਸਮੇਂ ਠੱਪ ਪਈਆਂ ਹਨ। ਇਸ ਦੌਰਾਨ ਖਿਡਾਰੀ ਘਰ 'ਚ ਰਹਿਣ ਲਈ ਮਜਬੂਰ ਹਨ। ਲੌਕਡਾਊਨ ਦੇ ਦੌਰਾਨ ਸਾਬਕਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਨੇ ਇੱਕ ਸਟੇਅ ਐਟ ਹੋਮ ਚੈਲੇਂਜ ਸ਼ੁਰੂ ਕੀਤਾ ਸੀ ਜਿਸ ਲਈ ਉਨ੍ਹਾਂ ਨੇ ਸਚਿਨ ਤੇਂਦੁਲਕਾਰ ਦੇ ਨਾਲ ਹਰਭਜਨ ਸਿੰਘ ਅਤੇ ਰੋਹਿਤ ਸ਼ਰਮਾ ਨੂੰ ਨੌਮੀਨੇਟ ਕੀਤਾ ਸੀ। ਸਚਿਨ ਤੇਂਦੁਲਕਰ ਨੇ ਜਿੱਥੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਕਰਾਸ ਬੱਲੇ 'ਤੇ ਗੇਂਦ ਨੂੰ ਉਛਾਲ ਕੇ ਚੈਲੇਂਜ ਪੂਰਾ ਕੀਤਾ। ਹਾਲਾਂਕਿ ਯੂਵੀ ਨੂੰ ਉਨ੍ਹਾਂ ਦਾ ਚੈਲੇਂਜ ਪੂਰਾ ਕਰਨ ਦਾ ਤਰੀਕਾ ਪਸੰਦ ਨਹੀਂ ਆਇਆ।