ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਰੰਧਾਵਾ - ਚੰਡੀਗੜ੍ਹ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈਕੇ ਪੁਰਾ ਦਿਨ ਸਿਆਸੀ ਬਾਜ਼ਾਰ ਗਰਮ ਰਿਹਾ, ਪੁਰਾ ਦਿਨ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਨਜ਼ਰਾਂ ਸਭ ਦੀਆਂ ਸਿਰਫ ਇੱਕ ਖਬਰ ਤੇ ਸੀ ਕਿ ਆਖਿਰ ਮੁੱਖ ਮੰਤਰੀ ਦੀ ਕੁਰਸੀ ਕਿਸਨੂੰ ਮਿਲੇਗੀ। ਇਹ ਸਭ ਸ਼ਾਮ ਨੂੰ ਸਾਫ ਹੋ ਗਿਆ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਚਰਨਜੀਤ ਚੰਨੀ ਨੂੰ ਬਿਠਤ ਦਿੱਤਾ। ਪੰਜਾਬ ਤੋਂ ਲੈਕੇ ਦਿੱਲੀ ਤੱਕ ਹੱਲਚਲਾਂ ਤੇਜ਼ ਸੀ।ਚੰਨੀ ਦੇ ਮੰਤਰੀ ਬਣਨ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੂੰ ਜਦੋਂ 2022 ਚ ਮੁੱਖ ਮਤਰੀ ਬਾਰੇ ਕਿਹਾ, ਕਿ ਸੁਖਜਿੰਦਰ ਰੰਧਾਵਾ 2022 'ਚ ਮੁੱਖ ਮੰਤਰੀ ਬਣ ਸਕਦੇ ਹਨ ਤਾਂ ਰੰਧਾਵਾ ਨੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਗੱਲ ਨੂੰ ਹਾਸੇ 'ਚ ਟਾਲ ਗਏ।