ਸਾਇਕਲ 'ਤੇ ਪੰਜਾਬ ਵੱਲ ਨੂੰ ਨਿਕਲੇ ਪੰਜਾਬੀ ਕਾਮੇ, ਕੰਬਾਇਨ ਲੈ ਕੇ ਗਏ ਸੀ ਬਿਹਾਰ - punjabi worker stucked in bihar
ਭੋਜਪੁਰ: ਕੋਰੋਨਾ ਵਾਇਰਸ ਦੇ ਵੱਧਦੇ ਹੋਏ ਸੰਕਰਮਣ ਨੂੰ ਦੇਖਦੇ ਹੋਏ 17 ਮਈ ਤੱਕ ਪੂਰੇ ਦੇਸ਼ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ। ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਾਮੇ ਹੋਏ ਹਨ, ਜੋ ਦੂਸਰੇ ਸੂਬਿਆਂ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਜਾਂਦੇ ਹਨ। ਲਗਾਤਾਰ ਵੱਧ ਰਹੇ ਲੌਕਡਾਊਨ ਕਾਰਨ ਮਜ਼ਦੂਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦ ਪੈਸੇ ਖ਼ਤਮ ਹੋ ਗਏ ਤਾਂ ਮਜ਼ਦੂਰਾਂ ਨੇ ਘਰਾਂ ਨੂੰ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਇੱਕ ਪਾਸੇ ਸਰਕਾਰ ਲੋਕਾਂ ਨੂੰ ਟ੍ਰੇਨਾਂ ਰਾਹੀਂ ਘਰ ਬੁਲਾ ਰਹੀਆਂ ਹਨ, ਉੱਥੇ ਹੀ ਬੱਸਾਂ ਰਾਹੀਂ ਉਨ੍ਹਾਂ ਨੂੰ ਘਰ ਭੇਜ ਰਹੀਆਂ ਹਨ। ਕੁੱਝ ਕਾਮੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਮਜਬੂਰਨ ਉਨ੍ਹਾਂ ਨੂੰ ਸਾਇਕਲ ਉੱਤੇ ਆਪਣੇ ਘਰਾਂ ਵੱਲ ਰਵਾਨਾ ਹੋਣਾ ਪੈ ਰਿਹਾ ਹੈ। ਅਜਿਹੇ ਹੀ ਕੁੱਝ ਪੰਜਾਬੀ ਕਾਮੇ ਜਿਹੜੇ ਬਿਹਾਰ ਵਾਢੀ ਦੇ ਸੀਜ਼ਨ ਦੌਰਾਨ ਗਏ ਸਨ ਉਹ ਸਾਇਕਲ ਉੱਤੇ ਪੰਜਾਬ ਵੱਲ ਤੁਰੇ।