ਪੰਜਾਬੀ ਨੌਜਵਾਨਾਂ ਦੀ ਪੁਰਤਗਾਲ 'ਚ ਸੜਕ ਹਾਦਸੇ 'ਚ ਮੌਤ - Portugal road accident
ਪੰਜਾਬ 'ਚੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਈ ਨੌਜਵਾਨ ਵਿਦੇਸ਼ ਜਾਂਦੇ ਹਨ ਪਰ ਕਈ ਨੌਜਵਾਨਾਂ ਦੀ ਲਾਸ਼ ਹੀ ਪਰਤ ਕੇ ਵਤਨ ਆਉਂਦੀ ਹੈ। ਇਸੇ ਤਰ੍ਹਾਂ ਪੁਰਤਗਾਲ ਗਏ 4 ਪੰਜਾਬੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਸ਼ਿਕਾਰ ਹੋਏ ਨੌਜਵਾਨਾਂ ਵਿੱਚੋਂ 3 ਮ੍ਰਿਤਕ ਪੰਜਾਬ ਦੇ ਹਨ ਤੇ ਇੱਕ ਹਰਿਆਣਾ ਦਾ ਹੈ। ਭਾਰਤ ਪਰਤੇ ਮ੍ਰਿਤਕ ਪੰਜਾਬ ਦੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵਿਦੇਸ਼ ਮੰਤਰਾਲੇ ਕੋਲ ਇਹ ਮਾਮਲਾ ਚੁੱਕਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦਾ ਨਾਂਅ ਪ੍ਰਿਤਪਾਲ ਸਿੰਘ, ਪ੍ਰਦੀਪ, ਰਜਤ ਅਤੇ ਰਾਜਵਿੰਦਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਮੌਤ ਪੁਰਤਗਾਲ ਵਿੱਚ 15 ਦਿਨ ਪਹਿਲਾਂ ਹੀ ਹੋ ਗਈ ਸੀ।