ਝਾੜੂ ਲਾਉਂਦੇ ਹੋਏ ਨਜ਼ਰ ਆਈ ਪ੍ਰਿਯੰਕਾ ਗਾਂਧੀ, ਵੇਖੋ ਵੀਡੀਓ - ਪ੍ਰਿਯੰਕਾ ਗਾਂਧੀ
ਉੱਤਰ ਪ੍ਰਦੇਸ਼ :ਪ੍ਰਿਯੰਕਾ ਗਾਂਧੀ, ਜੋ ਕਿ ਸੀਤਾਪੁਰ ਦੀ ਪੁਲਿਸ ਲਾਈਨ ਵਿੱਚ ਨਜ਼ਰਬੰਦ ਨੇ, ਉਨ੍ਹਾਂ ਨੂੰ ਹਿਰਾਸਤ ਵਾਲੇ ਕਮਰੇ 'ਚ ਝਾੜੂ ਲਾਉਂਦੇ ਹੋਏ ਨਜ਼ਰ ਆਈ।ਲਖੀਮਪੁਰ ਖੀਰੀ ਨੂੰ ਜਾਂਦੇ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜਦੋਂ ਯੂਪੀ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਸੀਤਾਪੁਰ ਦੇ ਹਰਗਾਂਵ ਵਿੱਚ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਰੇਸ਼ਾਨ ਹੋ ਗਈ। ਉਨ੍ਹਾਂ ਨੇ ਸੂਬੇ ਦੀ ਯੋਗੀ ਸਰਕਾਰ ਅਤੇ ਇਸ ਦੇ ਅਧਿਕਾਰੀਆਂ 'ਤੇ ਹਮਲਾ ਕੀਤਾ। ਉਨ੍ਹਾਂ ਪੁਲਿਸ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਤੁਸੀਂ ਸਾਨੂੰ ਜ਼ਬਰਦਸਤੀ ਚੁੱਕ ਰਹੇ ਹੋ। ਤੁਹਾਨੂੰ ਕੋਈ ਅਧਿਕਾਰ ਨਹੀਂ ਹੈ। ਤੁਸੀਂ ਲੋਕ ਮੇਰੇ ਨਾਲ ਗ਼ਲਤ ਕਰ ਰਹੇ ਹੋ।