ਪੰਜਾਬ

punjab

ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਪ੍ਰਿੰਸ ਚਾਰਲਸ, ਲੰਗਰ ਘਰ ਵਿੱਚ ਕੀਤੀ ਸੇਵਾ

By

Published : Nov 13, 2019, 4:11 PM IST

ਨਵੀਂ ਦਿੱਲੀ: ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਦੋ ਦਿਨੀਂ ਭਾਰਤ ਦੌਰੇ ਉੱਤੇ ਹਨ। ਇਸ ਦੌਰਾਨ ਪ੍ਰਿੰਸ ਚਾਰਲਸ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਅਤੇ ਉੱਥੇ ਉਨ੍ਹਾਂ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ। ਪ੍ਰਿੰਸ ਚਾਰਲਸ ਆਪਣੇ ਇਸ ਦੌਰੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਵੀ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਭਾਰਤ-ਬ੍ਰਿਟੇਨ ਦੇ ਦੋ ਦੇਸ਼ਾਂ ਦੇ ਸਬੰਧਾਂ 'ਚ ਮਜ਼ਬੂਤੀ ਤੇ ਵਾਤਾਵਰਣ ਤਬਦੀਲੀ ਵਰਗੀਆਂ ਚੁਣੌਤੀਆਂ ਅਤੇ ਬਾਜ਼ਾਰ ਨਾਲ ਜੁੜੇ ਮਾਮਲਿਆਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਪ੍ਰਿੰਸ ਚਾਰਲਸ ਵੀਰਵਾਰ ਨੂੰ ਆਪਣਾ 71ਵਾਂ ਜਨਮਦਿਨ ਭਾਰਤ ਵਿੱਚ ਹੀ ਮਨਾਉਣਗੇ।

ABOUT THE AUTHOR

...view details