ਰਾਜਸਭਾ ਚੋਂ ਗੁਲਾਮ ਨਬੀ ਆਜ਼ਾਦ ਦੀ ਵਿਦਾਈ, ਪੀਐਮ ਹੋਏ ਭਾਵੁਕ - ਨਾਜੀਰ ਅਹਿਮਦ
ਰਾਜਸਭਾ ਵਿੱਚ ਕਈ ਸਾਂਸਦ ਰਿਟਾਇਰ ਹੋਣ ਵਾਲੇ ਹਨ। ਇਨ੍ਹਾਂ ਵਿੱਚ ਜੰਮੂ-ਕਸ਼ਮੀਰ ਤੋਂ ਮੀਰ ਮੁਹੰਮਦ ਫਯਾਜ਼, ਸ਼ਮਸ਼ੇਰ ਸਿੰਘ ਮਨਹਾਸ, ਗੁਲਾਮ ਨਬੀ ਆਜ਼ਾਦ ਅਤੇ ਨਾਜੀਰ ਅਹਿਮਦ ਸ਼ਾਮਲ ਹਨ। ਇਨ੍ਹਾਂ ਚਾਰ ਸਾਂਸਦਾਂ ਦੀ ਵਿਦਾਈ ਉੱਤੇ ਪੀਐਮ ਮੋਦੀ ਨੇ ਬਿਆਨ ਦਿੱਤਾ। ਪੀਐਮ ਮੋਦੀ ਇਸ ਮੌਕੇ ਉੱਤੇ ਕਾਫੀ ਭਾਵਨਾਤਮਕ ਹੋ ਗਏ। ਪੀਐਮ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਦਲ ਦੇ ਨਾਲ ਸਦਨ ਅਤੇ ਦੇਸ਼ ਦੀ ਚਿੰਤਾ ਕਰਨ ਵਾਲੇ ਸ਼ਖ਼ਸ ਹਨ। ਇਸ ਦੌਰਾਨ ਪੀਐਮ ਮੋਦੀ ਨੇ ਸਾਂਸਦਾਂ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋ ਗਏ।