ਮੋਦੀ ਦੀ ਅਪੀਲ ਨੇ ਘੁਮਿਆਰਾਂ ਦੇ ਕੀਤੇ 'ਵਾਰੇ ਨਿਆਰੇ' - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਸੰਦੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਦੇਸ਼ ਨੂੰ 5 ਅਪ੍ਰੈਲ ਦੀ ਰਾਤ 9 ਵੱਜੇ 9 ਮਿੰਟ ਦੇ ਲਈ ਘਰਾਂ ਵਿੱਚ ਮੋਮਬੱਤੀ ਅਤੇ ਦੀਵੇ ਜਗਾਉਣ ਲਈ ਅਪੀਲ ਕੀਤੀ ਸੀ। ਇਸ ਅਪੀਲ ਤੋਂ ਬਾਅਦ ਹੀ ਸਿਰਸਾ ਵਿੱਚ ਕੁਮਹਾਰਾਂ ਨੇ ਜੋਰਾਂ-ਸ਼ੋਰਾਂ ਨਾਲ ਦੀਵੇ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ ਉਹ ਹੁਣ ਤੱਕ ਲਗਭਗ 40 ਹਜ਼ਾਰ ਦੀਵੇ ਬਣਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਸਫਲ ਬਣਾਉਣ ਵਿੱਚ ਪੂਰਾ ਸਮਰਥਨ ਦੇਣਗੇ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰੇਗੀ।
Last Updated : Apr 5, 2020, 1:08 PM IST