ਸੜਕ 'ਤੇ ਨਮਾਜ਼ ਪੜ੍ਹਨ ਨੂੰ ਲੈ ਕੇ ਸਿਆਸਤ ਸ਼ੁਰੂ
ਨਵੀਂ ਦਿੱਲੀ ਦੀ ਸੜਕਾਂ ਉੱਤੇ ਨਮਾਜ਼ ਪੜ੍ਹਨ ਨੂੰ ਲੈ ਕੇ ਲਗਾਤਾਰ ਸਿਆਸਤ ਭੱਖਦੀ ਜਾ ਰਹੀ ਹੈ। ਇਸ ਮਾਮਲੇ ਉੱਤੇ ਦਿੱਲੀ ਦੇ ਇੱਕ ਮੌਲਾਨਾ ਨੇ ਕਿਹਾ ਕਿ ਸੜਕ 'ਤੇ ਨਮਾਜ਼ ਪੜ੍ਹਨ ਨਾਲ ਕੋਈ ਜਾਮ ਨਹੀਂ ਲਗਦਾ। ਨਮਾਜ਼ ਦੇ ਦੌਰਾਨ ਸੜਕ ਦੇ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਪੱਛਮੀ ਦਿੱਲੀ ਦੇ ਸਾਂਸਦ ਪ੍ਰਵੇਸ਼ ਵਰਮਾ ਵੱਲੋਂ ਸੜਕਾਂ ਉੱਤੇ ਜਾਮ ਲਗਣ ਦਾ ਸਭ ਤੋਂ ਵੱਡਾ ਕਾਰਨ ਸੜਕ ਉੱਤੇ ਨਮਾਜ਼ ਪੜ੍ਹਨਾ ਦੱਸਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸੂਬੇ ਦੇ ਰਾਜਪਾਲ ਨੂੰ ਚਿੱਠੀ ਵੀ ਲਿੱਖੀ ਹੈ ਅਤੇ ਮਸਜ਼ਿਦ ਬਣਾਉਣ ਲਈ ਆਗਿਆ ਨਾ ਲੈਣ ਦੀ ਗੱਲ ਆਖੀ ਹੈ।