ਪੰਜਾਬ

punjab

ETV Bharat / videos

ਕੋਰੋਨਾ ਹਦਾਇਤਾਂ ਤੋ ਬਚਣ ਲਈ ਜਹਾਜ਼ 'ਚ ਕੀਤਾ ਵਿਆਹ, ਵੀਡੀਓ ਵਾਇਰਲ - video viral

By

Published : May 24, 2021, 5:37 PM IST

ਚੇਨੱਈ:ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਸਾਰੇ ਰਾਜਾਂ ਅਤੇ ਸ਼ਹਿਰਾਂ ਨੇ ਕਰਫਿਊ ਅਤੇ ਵਿਆਹ ਦੇ ਮਹਿਮਾਨਾਂ ਦੀਆਂ ਸੀਮਿਤ ਪਾਬੰਦੀਆਂ ਲਗਾਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਮਦੁਰਾਈ ਜੋੜਾ ਰਾਕੇਸ਼-ਦਕਸ਼ੀਨਾ ਵਿਆਹ ਦੀਆਂ ਚੱਲ ਰਹੀਆਂ ਕੋਵਿਡ -19 ਅਤੇ ਕਰਫਿਊ ਤੋਂ ਬਚਣ ਲਈ ਆਕਾਸ਼ ਦੇ ਵਿੱਚ ਅਨੋਖਾ ਵਿਆਹ ਰਚਾਇਆ ਗਿਆ ਹੈ।ਜੋੜੇ ਨੇ ਵਿਆਹ ਦੇ ਲਈ ਮਦੂਰਾਇ-ਬੰਗਲੌਰ ਤੋਂ ਇੱਕ ਜਹਾਜ਼ ਦੀ ਫਲਾਈਟ ਬੁੱਕ ਕੀਤੀ ।ਇਸ ਵਿਆਹ ਸਮਾਗਮ ਚ 161 ਰਿਸ਼ਤੇਦਾਰ ਸ਼ਾਮਿਲ ਹੋਏ। ਰਿਸ਼ਤੇਦਾਰਾਂ ਨੂੰ ਸਿਰਫ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣ ਤੋਂ ਵਿਆਹ ਸਮਾਗਮ ਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ।ਅਨੋਖੇ ਵਿਆਹ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਨੂੰ ਨੇਟਿਜ਼ਨਜ਼ ਵੱਲੋਂ ਰਲਿਆ ਮਿਲਿਆ ਫੀਡਬੈਕ ਮਿਲਿਆ ਹੈ। ਬਹੁਤ ਸਾਰੇ ਲੋਕਾਂ ਨੇ ਟਿੱਪਣੀ ਕੀਤੀ ਕਿ ਇਹ ਕੋਵਿਡ -19 ਹਦਾਇਤਾਂ ਦੀ ਸਪੱਸ਼ਟ ਉਲੰਘਣਾ ਹੈ।ਉਨ੍ਹਾਂ ਇਸ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ ਹੈ।

ABOUT THE AUTHOR

...view details