ਕਿਸਾਨੀ ਤੋਂ ਬਿਨਾਂ ਅਰਥਚਾਰਾ ਅਤੇ ਅੰਨ ਦੀ ਸਪਲਾਈ ਦੋਵੇਂ ਅਧੂਰੇ: ਪਰਨੀਤ ਕੌਰ
ਨਵੀਂ ਦਿੱਲੀ: ਜੰਤਰ-ਮੰਤਰ ਵਿਖੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵੱਲੋਂ ਮਿਲ ਕੇ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਇਹ ਲੋਕਤੰਤਰੀ ਮੁਲਕ ਹੈ ਅਤੇ ਅਸੀਂ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹਾਂ। ਇਸ ਲਈ ਜੋ ਜਨਤਾ ਚਾਹੁੰਦੀ ਹੈ, ਅਸੀਂ ਉਨ੍ਹਾਂ ਦੀ ਆਵਾਜ਼ ਚੁੱਕਦੇ ਰਹਾਂਗੇ।