YouTube ’ਤੇ ਵੀਡੀਓ ਦੇਖ ਬਣਾਈ ਨੋਟ ਛਪਣ ਵਾਲੀ ਮਸ਼ੀਨ, ਇੰਜੀਨੀਅਰ ਸਣੇ 5 ਗ੍ਰਿਫਤਾਰ
ਮਹਾਰਾਸ਼ਟਰ: ਪੁੰਡਲਿਕਾਨਗਰ ਇਲਾਕੇ 'ਚ ਇੱਕ ਸ਼ਰਾਬ ਦੀ ਦੁਕਾਨ 'ਚ ਨਕਲੀ ਨੋਟ ਦੇ ਕੇ ਸ਼ਰਾਬ ਖਰੀਦਣ ਦਾ ਮਾਮਲਾ ਸਾਹਮਣੇ ਆਇਆ, ਜਦੋ ਇਸ ਸਬੰਧ ’ਚ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇੱਕ ਇੰਜੀਨੀਅਰ ਨੌਜਵਾਨ ਵੱਲੋਂ ਯੂਟਿਉਬ ਤੋਂ ਨੋਟ ਛਪਣ ਵਾਲੀ ਮਸ਼ੀਨ ਬਣਾਈ ਜਿਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਕਲੀ ਨੋਟ ਛਪਣੇ ਸ਼ੁਰੂ ਕਰ ਦਿੱਤੇ। ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਨਕਲੀ ਨੋਟ ਵਾਲੀ ਮਸ਼ੀਨ ਨੂੰ ਭੰਨ ਦਿੱਤੀ ਅਤੇ ਲੱਖਾਂ ਦੇ ਕਰੀਬ ਦੀ ਨਕਲੀ ਨਕਦੀ ਬਰਾਮਦ ਕੀਤੀ। ਫਿਲਹਾਲ ਪੁਲਿਸ ਨੇ ਮਾਮਲੇ ਸਬੰਧੀ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।