ਪੰਜਾਬ

punjab

ETV Bharat / videos

2 ਦਿਨਾਂ ਦੀ ਬੱਚੀ ਨਾਲ ਹੋਇਆ ਕਰਿਸ਼ਮਾ, ਮ੍ਰਿਤਕ ਐਲਾਨੀ ਬੱਚੀ ਦੇ ਵਾਪਸ ਚੱਲਣ ਲੱਗੇ ਸਾਹ - ਪਿੰਡ ਝਾੜਲੀ ਬ੍ਰਾਹਮਣਾਂ

By

Published : Jan 31, 2022, 2:19 PM IST

ਭਿਵਾਨੀ: ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ। ਇਹ ਕਹਾਵਤ ਭਿਵਾਨੀ ਦੇ ਮਹੇਂਦਰਗੜ੍ਹ ਹਲਕੇ ਦੇ ਪਿੰਡ ਝਾੜਲੀ ਬ੍ਰਾਹਮਣਾਂ ਵਾਲੀ ਦੀ 19 ਦਿਨ ਦੀ ਨਵਜੰਮੀ ਬੱਚੀ ਉੱਤੇ ਸਹੀ ਬੈਠਦੀ ਹੈ। ਮਹੇਂਦਰਗੜ੍ਹ, ਭਿਵਾਨੀ ਅਤੇ ਹਿਸਾਰ ਦੇ ਅੱਧਾ ਦਰਜਨ ਸਰਕਾਰੀ ਅਤੇ ਗ਼ੈਰ-ਸਰਕਾਰੀ ਹਸਪਤਾਲਾਂ ਵਿੱਚ ਇਸ ਨਵਜੰਮੀ ਬੱਚੀ ਦਾ ਇਲਾਜ ਅਤੇ ਜਾਂਚ ਕਰਵਾਉਣ ਤੋਂ ਬਾਅਦ ਵੀ ਕੋਈ ਰਾਹਤ ਨਾ ਮਿਲੀ। ਇੱਥੋ ਤੱਕ ਬੱਚੀ ਦੇ 14 ਜਨਵਰੀ ਤੱਕ ਹੀ ਜਿਊਂਦੇ ਰਹਿਣ ਬਾਰੇ ਗੱਲ ਕਹੀ ਗਈ ਸੀ, ਪਰ ਇਸ ਤੋਂ ਬਾਅਦ ਆਖਰਕਾਰ ਭਿਵਾਨੀ ਦੇ ਚੌ. ਬੰਸੀਲਾਲ ਸਿਵਲ ਹਸਪਤਾਲ ਦੇ ਨਿੱਕੂ ਵਾਰਡ ਵਿੱਚ 14 ਜਨਵਰੀ ਨੂੰ ਦਾਖਲ ਕਰਵਾਇਆ ਗਿਆ ਸੀ। ਇੱਥੇ ਹੋਏ ਇਲਾਜ ਤੋਂ ਬਾਅਦ ਹੁਣ ਬੱਚੀ ਦੀ ਸਿਹਤ 'ਚ 100 ਫੀਸਦੀ ਤੱਕ ਸੁਧਾਰ ਦਰਜ ਕੀਤਾ ਗਿਆ ਹੈ। ਜਿਸ ਉਪਰੰਤ ਨਵਜੰਮੀ ਬੱਚੀ ਦੇ ਰਿਸ਼ਤੇਦਾਰਾਂ ਨੇ ਸੀ.ਐਮ.ਓ ਡਾ. ਰਘਬੀਰ ਸ਼ਾਂਡਿਲਿਆ, ਡਾ: ਰੀਟਾ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ।

ABOUT THE AUTHOR

...view details