ਸ਼ਰਾਰਤੀ ਅਨਸਰਾਂ ਨੇ ਕੀਤਾ ਜਨ ਸੰਸਦ 'ਚ ਜਾਨਲੇਵਾ ਹਮਲਾ: ਰਵਨੀਤ ਬਿੱਟੂ - ਜਨ ਸੰਸਦ 'ਚ ਜਾਨਲੇਵਾ ਹਮਲਾ
ਨਵੀਂ ਦਿੱਲੀ: ਦਿੱਲੀ ਦੀਆਂ ਬਰੂਹਾਂ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਬੀਤੇ 60 ਦਿਨਾਂ ਤੋਂ ਚੱਲ ਰਿਹਾ ਹੈ ਤੇ ਅੱਜ ਰਵਨੀਤ ਬਿੱਟੂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਵਿਰੋਧ ਤੋਂ ਬਾਅਦ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ, ਜਿਸ ਵਿੱਚ ਲਿਖਿਆ," ਮੈਂ ਦੱਸਣਾ ਚਾਹੁੰਦਾ ਕਿ ਅਸੀਂ ਬਿਲਕੁਲ ਠੀਕ ਹਾਂ। ਗੁਰੂ ਤੇਗ ਬਹਾਦਰ ਜੀ ਮੈਮੋਰੀਅਲ ਵਿੱਚ ਜਨ ਸੰਸਦ ਰੱਖੀ ਗਈ ਸੀ, ਜਿੱਥੇ ਬੁਲਾਇਆ ਗਿਆ ਤਾਂ ਸਾਂਸਦ ਗੁਰਜੀਤ ਔਜਲਾ ਅਤੇ ਵਿਧਾਇਕ ਕੁਲਬੀਰ ਜ਼ੀਰਾ ਦੇ ਨਾਲ ਅਸੀਂ ਉਸ ਵਿੱਚ ਭਾਗ ਲੈਣ ਗਏ ਸੀ ਪਰ ਉੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਨ੍ਹਾਂ ਦੇ ਪਤਾ ਨਹੀਂ ਕੀ ਮਨਸੂਬੇ ਹੋਣਗੇ? ਸਾਡੇ ਤਿੰਨਾਂ ਉਪਰ ਜਾਨਲੇਵਾ ਹਮਲਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।"
Last Updated : Jan 24, 2021, 8:17 PM IST