ਨਾਗਰਿਕਤਾ ਸੋਧ ਬਿੱਲ 'ਚ ਮੁਸਲਮਾਨਾਂ ਨੂੰ ਵੀ ਕੀਤਾ ਜਾਵੇ ਸ਼ਾਮਲ: ਪ੍ਰਤਾਪ ਸਿੰਘ ਬਾਜਵਾ - ਪ੍ਰਤਾਪ ਸਿੰਘ ਬਾਜਵਾ
ਰਾਜ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਨਾਗਰਿਕਤਾ ਸੋਧ ਬਿੱਲ 'ਚ ਮੁਸਲਮਾਨ ਸ਼ਬਦ ਵੀ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਧਰਮ ਦੇ ਲੋਕਾਂ ਦੇ ਨਾਲ-ਨਾਲ ਮੁਸਲਮਾਨਾਂ ਨੂੰ ਵੀ ਭਾਰਤ ਚ ਰਹਿਣ ਨੂੰ ਥਾਂ ਤੇ ਨਾਗਰਿਕਤਾ ਮਿਲਣੀ ਚਾਹੀਦੀ ਹੈ। ਬਾਜਵਾ ਨੇ ਸਰਕਾਰ ਨੂੰ ਕਿਹਾ ਕਿ ਆਪਣਾ ਦਿੱਲ ਵੱਡਾ ਕਰਕੇ ਮੁਸਲਾਮਾਨ ਭਾਈਚਾਰੇ ਨੂੰ ਭਾਰਤੀ ਦੀ ਨਾਗਰਿਕਤਾ ਦੇਣੀ ਚਾਹੀਦੀ ਹੈ।