ਬਾਬਾ ਕੇਦਾਰ ਦੀ ਵਿਸ਼ਾਲ ਆਰਤੀ 'ਚ ਸ਼ਰਧਾਲੂਆਂ ਦਾ ਭਾਰੀ ਇਕੱਠ, ਵੇਖੋ ਵੀਡੀਓ
ਉਤਰਾਖੰਡ: ਚਾਰਧਾਮ ਯਾਤਰਾ ਲਈ ਲਾਜ਼ਮੀ ਈ-ਪਾਸ ਖ਼ਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਚਾਰ ਧਾਮਾਂ ਵਿੱਚ ਪਹੁੰਚ ਰਹੇ ਹਨ। ਕੇਦਾਰਨਾਥ ਧਾਮ ਵਿੱਚ ਸ਼ਰਧਾਲੂ ਵੱਡੀ ਗਿਣਤੀ 'ਚ ਇਕੱਠੇ ਹੋ ਰਹੇ ਹਨ। ਇਸ ਦਾ ਨਜ਼ਾਰਾ ਕੇਦਾਰਨਾਥ ਆਰਤੀ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਬਾਬਾ ਕੇਦਾਰ ਦਾ ਆਸ਼ੀਰਵਾਦ ਲਿਆ। ਸੋਮਵਾਰ ਨੂੰ ਲਗਭਗ 7 ਹਜ਼ਾਰ ਸ਼ਰਧਾਲੂਆਂ ਨੇ ਚਾਰਧਾਮ ਦਾ ਦੌਰਾ ਕੀਤਾ। ਹੁਣ ਤੱਕ 36 ਹਜ਼ਾਰ ਸ਼ਰਧਾਲੂ ਬਾਬਾ ਕੇਦਾਰ ਦਾ ਆਸ਼ੀਰਵਾਦ ਲੈ ਚੁੱਕੇ ਹਨ। ਇਸ ਦੇ ਨਾਲ ਹੀ, ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹਰ ਦਿਨ ਵਧ ਰਹੀ ਹੈ।