ਰੁਝਾਨਾਂ 'ਚ 'ਆਪ' ਨੂੰ ਸਪੱਸ਼ਟ ਬਹੁਮਤ, ਮਨੋਜ ਤਿਵਾਰੀ ਨੇ ਕਿਹਾ- ਉਮੀਦ ਅਜੇ ਵੀ ਬਰਕਰਾਰ - ਦਿੱਲੀ ਵਿਧਾਨ ਸਭਾ ਚੋਣਾਂ
ਦਿੱਲੀ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਕਾਫ਼ੀ ਅੱਗੇ ਚੱਲ ਰਹੀ ਹੈ। ਉੱਥੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਕਿਹਾ, 'ਰੁਝਾਨਾਂ ਤੋਂ ਸੰਕੇਤ ਮਿਲਦਾ ਹੈ, ਕਿ ਆਪ-ਭਾਜਪਾ ਵਿਚਕਾਰ ਇੱਕ ਅੰਤਰ ਹੈ। ਹਾਲੇ ਵੀ ਸਮਾਂ ਹੈ, ਸਾਨੂੰ ਉਮੀਦ ਹੈ। ਨਤੀਜੇ ਭਾਵੇਂ ਕੁਝ ਵੀ ਹੋਣ, ਸੂਬਾ ਪ੍ਰਧਾਨ ਹੋਣ ਕਰਕੇ ਮੈਂ ਜ਼ਿੰਮੇਵਾਰ ਹਾਂ।'