ਜੇਕਰ ਕਸ਼ਮੀਰੀ ਧਾਰਾ 370 ਹਟਣ ਤੋਂ ਖੁਸ਼ ਸੀ ਫਿਰ ਕਿਉਂ ਕੀਤੇ ਗਏ ਨਜ਼ਰਬੰਦ: ਮਣੀ ਸ਼ੰਕਰ ਅਈਅਰ - ਮਣੀ ਸ਼ੰਕਰ ਅਈਅਰ
ਸੀਨੀਅਰ ਕਾਂਗਰਸ ਆਗੂ ਮਣੀਸ਼ੰਕਰ ਅਈਅਰ ਨੇ ਈ.ਟੀ.ਵੀ ਭਾਰਤ ਨਾਲ ਗੱਲ ਬਾਤ ਦੌਰਾਨ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ 'ਤੇ ਕਿਹਾ ਕਿ ਜੇਕਰ ਜੰਮੂ-ਕਸ਼ਮੀਰ ਦੇ ਲੋਕਾਂ ਨੇ ਭਾਜਪਾ ਸਰਕਾਰ ਦੇ ਇਸ ਫੈਸਲੇ ਦੀ ਸਵਾਗਤ ਕੀਤਾ ਹੁੰਦਾ ਤਾਂ ਜੰਮੂ-ਕਸ਼ਮੀਰ 'ਚ ਪਹਿਲਾਂ ਤੋਂ ਹੀ ਭਾਰੀ ਸੰਖਿਆ 'ਚ ਫੌਜ ਮੌਜੂਦ ਹੋਣ ਦੇ ਬਾਵਜੂਦ 35 ਹਜ਼ਾਰ ਜਵਾਨ ਭੇਜਨ ਦੀ ਕੀ ਜ਼ਰੂਰਤ ਸੀ। ਅੱਗੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਨਾਲ ਜਾਣੂ ਸੀ ਕਿ ਕਸ਼ਮੀਰੀ ਧਾਰਾ 370 ਹਟਣ ਦਾ ਸਮਰਥਨ ਨਹੀਂ ਕਰਨਗੇ ਜਿਸ ਕਾਰਨ ਸਾਰੇ ਸਕੂਲ, ਕਾਲਜ ਬੰਦ, ਦੁਕਾਨਾਂ,ਹੋਟਲ ਬੰਦ ਕੀਤੇ ਗਏ, ਅਤੇ ਪੈਟਕੋਲ ਪੰਪ ਚੋਂ ਤੇਲ ਖਾਲੀ ਕੀਤਾ ਗਿਆ ਅਤੇ ਏ.ਟੀ.ਐਮ ਨੂੰ ਕੈਸ਼ਲੈਸ ਬਣਾ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ 'ਤੇ ਧਾਰਾ 370 ਹਟਣ ਤੋਂ ਬਾਅਦ ਘਾਟੀ ਵਿੱਚ ਝੂਠੇ ਸਾਮਾਨ ਹਾਲਾਤ ਦਿਖਾਉਣ ਦਾ ਵੀ ਇਲਜ਼ਾਮ ਲਾਇਆ ਗਿਆ।