ਲੋਕ ਸਭਾ ਚੋਣਾਂ: ਪੱਛਮੀ ਬੰਗਾਲ 'ਚ ਹਿੰਸਾ, ਇੱਕ ਬੀਜੇਪੀ ਵਰਕਰ ਦਾ ਕਤਲ - 1 BJP worker dead in violence
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਪੱਛਮੀ ਬੰਗਾਲ 'ਚ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਝਾਰਗ੍ਰਾਮ ਵਿੱਚ ਬੀਜੇਪੀ ਦੇ 2 ਵਰਕਰਾਂ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੈ। ਪਾਰਟੀ ਦਾ ਦਾਅਵਾ ਹੈ ਕਿ ਬੀਜੇਪੀ ਵਰਕਰ ਦੀ ਮੌਤ ਲਈ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਜਿੰਮੇਵਾਰ ਹੈ।