ਮਾਸਾਹਾਰੀ ਸ਼ੇਰ ਹੋਇਆ 'ਸ਼ਾਕਾਹਾਰੀ', ਘਾਹ ਖਾਣ ਦਾ ਵੀਡੀਓ ਵਾਇਰਲ - gujarat
ਗੁਜਰਾਤ ਦੇ ਗਿਰ 'ਚ ਤੁਲਸੀਸ਼ਾਮ ਜੰਗਲ 'ਚ ਘਾਹ ਖਾ ਰਹੇ ਸ਼ੇਰ ਦੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਸ਼ੇਰ ਘਾਹ ਖਾ ਰਿਹਾ ਹੈ। ਉਂਝ ਆਮਤੌਰ ਉੱਤੇ ਸ਼ੇਰ ਘਾਹ ਕਦੇ ਵੀ ਨਹੀਂ ਖਾਂਦੇ, ਪਰ ਇਸ ਵੀਡੀਓ ਵਿੱਚ ਸ਼ੇਰ ਕਾਫ਼ੀ ਚਾਅ ਨਾਲ ਘਾਹ ਖਾਂਦੇ ਹੋਏ ਵੇਖਿਆ ਜਾ ਸਕਦਾ ਹੈ।